ਸ਼ਾਹਜਹਾਂਪੁਰ ਵਿੱਚ ਲਗਜ਼ਰੀ ਕਾਰ ਖੱਡ ਵਿੱਚ ਡਿੱਗੀ, 4 ਜ਼ਖਮੀ

ਉੱਤਰ ਪ੍ਰਦੇਸ਼, 16 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਸ਼ਾਹਜਹਾਂਪੁਰ ਜ਼ਿਲੇ ਦੇ ਮਿਰਜ਼ਾਪੁਰ ਖੇਤਰ ਵਿੱਚ ਤੇਜ਼ ਰਫਤਾਰ ਲਗਜ਼ਰੀ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ, ਜਿਸ ਨਾਲ ਕਾਰ ਵਿੱਚ ਸਵਾਰ ਡਾਕਟਰ ਸਮੇਤ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਫਰੁਖਾਬਾਦ ਸਿਟੀ ਹਸਪਤਾਲ ਦੇ ਮਾਲਕ ਪੀਯੂਸ਼ ਗੰਗਵਾਰ ਆਪਣੇ ਸਾਥੀ ਡਾਕਟਰ ਗੰਗਵਾਰ, ਪੰਕਜ ਕਟਿਯਾਰ, ਮੁੱਕਲ ਨਾਲ ਬੀਤੀ ਦੇਰ ਰਾਤ ਲਗਜ਼ਰੀ ਕਾਰ ਨਾਲ ਫਰੁਖਾਬਾਦ ਤੋਂ ਬਦਾਯੂ ਇਕ ਵਿਆਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ|
ਮਿਰਜ਼ਾਪੁਰ ਰੋਡ ਤੇ ਪਿੜਰਾ ਪੁਲੀਆ ਤੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ| ਜਿਸ ਵਿੱਚ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਘਟਨਾ ਸਥਾਨ ਤੇ ਪੁੱਜੀ 100 ਡਾਇਲ ਪੁਲੀਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਕਾਰ ਦੀ ਖਿੜਕੀ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਫਰੁਖਾਬਾਦ ਇਕ ਨਿਜੀ ਹਸਪਤਾਲ ਵਿੱਚ ਲੈ ਗਏੇ|

Leave a Reply

Your email address will not be published. Required fields are marked *