ਸ਼ਾਹਲਾ ਰਜ਼ਾ ਹੋਵੇਗੀ ਇਮਰਾਨ ਖਾਨ ਵਿਰੁੱਧ ਪੀ. ਪੀ. ਪੀ. ਦੀ ਉਮੀਦਵਾਰ

ਕਰਾਚੀ, 11 ਜੂਨ (ਸ.ਬ.) ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ ਹਨ| ਇਸ ਲਈ ਵੱਖ-ਵੱਖ ਪਾਰਟੀਆਂ ਦੇ ਨੇਤਾ ਨਾਮਜ਼ਦਗੀ ਕਰਾਉਣ ਵਿਚ ਲੱਗੇ ਹੋਏ ਹਨ| ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖਾਨ ਵਿਰੁੱਧ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ| ਬਿਲਾਵਲ ਦੀ ਪਾਰਟੀ ਨੇ ਸਿੰਧ ਅਸੈਂਬਲੀ ਦੀ ਸਾਬਕਾ ਡਿਪਟੀ ਸਪੀਕਰ ਸ਼ਾਹਲਾ ਰਜ਼ਾ ਨੂੰ ਇਮਰਾਨ ਖਾਨ ਵਿਰੁੱਧ ਮੈਦਾਨ ਵਿਚ ਖੜ੍ਹਾ ਕਰਨ ਦਾ ਫੈਸਲਾ ਲਿਆ ਹੈ| ਬੀਤੇ ਦਿਨੀਂ ਪਾਰਟੀ ਵੱਲੋਂ ਆਮ ਚੋਣ ਲਈ 160 ਸੀਟਾਂ ਤੇ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਗਏ ਹਨ|
ਪਾਰਟੀ ਨੇ ਸੂਬਾਈ ਚੋਣਾਂ ਲਈ ਵੀ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ| ਰਜ਼ਾ 25 ਜੁਲਾਈ ਨੂੰ ਕਰਾਚੀ ਦੀ ਐਨ.ਏ.-243 ਸੰਸਦੀ ਸੀਟ ਤੋਂ ਚੋਣ ਲੜੇਗੀ|
ਰਜ਼ਾ ਹਾਲ ਹੀ ਵਿਚ ਉਦੋਂ ਸੁਰਖੀਆਂ ਵਿਚ ਆਈ ਸੀ ਜਦੋਂ ਪਾਕਿਸਤਾਨ ਮੁਸਲਿਮ ਲੀਗ ਫੰਕਸ਼ਨਲ (ਪੀ.ਐਮ.ਐਲ.-ਐਫ.) ਦੇ ਇਕ ਮੈਂਬਰ ਨੇ ਉਨ੍ਹਾਂ ਤੇ ਜੁੱਤੀ ਮਾਰੀ ਸੀ| ਇਸ ਵਿਚਕਾਰ ਬਿਲਾਵਲ ਭੁੱਟੋ ਲਾਰਕਾਨਾ ਅਤੇ ਪਾਰਟੀ ਦੇ ਮਜ਼ਬੂਤ ਗੜ੍ਹ ਲਿਆਰੀ ਤੋਂ ਚੋਣ ਲੜਨਗੇ| ਪਾਕਿਸਤਨ ਦੇ ਸਾਬਕਾ ਰਾਸ਼ਟਰਪਤੀ ਅਤੇ ਬਿਲਾਵਲ ਦੇ ਪਿਤਾ ਆਸਿਫ ਅਲੀ ਜਰਦਾਰੀ ਨਵਾਬ ਸ਼ਾਹ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਖੁਰਸ਼ੀਦ ਸ਼ਾਦ ਸੁੱਕਰ ਨਾਲ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ| ਉਥੇ ਇਸ ਵਾਰੀ ਪਾਕਿਸਤਾਨ ਦਾ ਪੀ.ਐਮ. ਬਣਨ ਦਾ ਸੁਪਨਾ ਦੇਖ ਰਹੇ ਇਮਰਾਨ ਖਾਨ ਨੇ ਪੰਜ ਥਾਂਵਾਂ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ| ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਮਰਾਨ ਐਨ.ਏ.-26 ਬਾਨੂ, ਐਨ.ਏ.-61 ਰਾਵਲਪਿੰਡੀ, ਐਨ.ਏ.-95 ਮੀਆਂਵਾਲੀ, ਐਨ.ਏ.-131 ਲਾਹੌਰ ਅਤੇ ਐਨ.ਏ.-243 ਕਰਾਚੀ ਤੋਂ ਚੋਣਾਂ ਲੜਨਗੇ|

Leave a Reply

Your email address will not be published. Required fields are marked *