ਸ਼ਾਹੀਮਾਜਰਾ ਮੰਦਰ ਕਮੇਟੀ ਦੀ ਪਹਿਲੀ ਕਮੇਟੀ ਦਾ ਕਾਰਜਕਾਲ ਵਧਾਇਆ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਸ਼ਾਹੀਮਾਜਰਾ ਮੰਦਰ ਕਮੇਟੀ ਦੀ ਮੀਟਿੰਗ ਚੇਅਰਮੈਨ ਸ੍ਰੀ ਅਨੁਰਾਗ ਅਗਰਵਾਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੰਦਰ ਵਿੱਚ ਚਲ ਰਹੇ ਉਸਾਰੀ ਦੇ ਕੰਮ ਕਾਰਨ ਮੰਦਰ ਕਮੇਟੀ ਦੀ ਚੋਣ ਨਾ ਕਰਵਾਈ ਜਾਵੇ ਅਤੇ ਪਹਿਲਾਂ ਤੋਂ ਬਣੀ ਹੋਈ ਕਮੇਟੀ ਦਾ ਕਾਰਜਕਾਲ ਵਧਾ ਦਿਤਾ ਜਾਵੇ|
ਮੰਦਰ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਮੰਦਰ ਕਮੇਟੀ ਦੀ ਅਗਲੀ ਚੋਣ ਬਾਰੇ 31 ਮਾਰਚ 2020 ਤੋਂ ਬਾਅਦ ਵਿਚਾਰ ਚਰਚਾ ਕੀਤੀ ਜਾਵੇਗੀ| ਇਸਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਮੰਦਰ ਕਮੇਟੀ ਦੀ ਹਰ ਮਹੀਨੇ ਦੇ ਪਹਿਲੇ ਐਤਵਾਰ ਸਵੇਰੇ 11 ਵਜੇ ਮੀਟਿੰਗ ਹੋਇਆ ਕਰੇਗੀ|
ਇਸ ਮੌਕੇ ਮੌਜੂਦਾ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਮ ਕੁਮਾਰ, ਕਂੌਸਲਰ ਅਸ਼ੋਕ ਝਾ, ਐਨ ਸੀ ਸ਼ਰਮਾ, ਹਰਸ਼, ਬਲਬੀਰ ਸਿੰਘ, ਕਮਲੇਸ਼, ਊਸ਼ਾ ਦੇਵੀ, ਰੀਨਾ ਦੇਵੀ, ਸੰਜੂ ਦੇਵੀ ਤੇ ਹੋਰ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *