ਸ਼ਾਹੀ ਪਰਿਵਾਰ ਦੀ ਨੂੰਹ ਮੇਗਨ ਮਾਰਕੇਲ ਦੇ ਪਿਤਾ ਤੇ ਲੱਗਾ ਪੈਸੇ ਲੈ ਕੇ ਇੰਟਰਵਿਊ ਦੇਣ ਦਾ ਇਲਜਾਮ

ਲੰਡਨ, 20 ਜੂਨ (ਸ.ਬ.) ਸ਼ਾਹੀ ਪਰਿਵਾਰ ਦੀ ਨੂੰਹ ਮੇਗਨ ਮਾਰਕੇਲ ਦੇ ਪਿਤਾ ਤੇ ਆਪਣੀ ਧੀ ਦਾ ਪ੍ਰਿੰਸ ਹੈਰੀ ਨਾਲ ਵਿਆਹ ਹੋਣ ਤੋਂ ਬਾਅਦ ਇਕ ਬ੍ਰਿਟਿਸ਼ ਟੀ. ਵੀ. ਚੈਨਲ ਨੂੰ ਇੰਟਰਵਿਊ ਦੇਣ ਦੇ ਬਦਲੇ ਵਿੱਚ 10,000 ਡਾਲਰ ਦੀ ਰਕਮ ਲੈਣ ਦਾ ਇਲਜ਼ਾਮ ਲੱਗਾ ਹੈ| ਮੇਗਨ ਦੇ ਪਿਤਾ ਥਾਮਸ ਮਾਰਕੇਲ ਨੇ ਬ੍ਰਿਟੇਨ ਦੇ ਇਕ ਟੀ. ਵੀ. ਚੈਨਲ ਨੂੰ ਭਾਵੁਕ ਕਰ ਦੇਣ ਵਾਲਾ ਇੰਟਰਵਿਊ ਦਿੱਤਾ ਸੀ|
ਇੰਟਰਵਿਊ ਦੌਰਾਨ ਉਹ ਪਿਛਲੇ ਮਹੀਨੇ ਵਿੰਡਸਰ ਕੈਸਲ ਵਿਚ ਆਪਣੀ ਧੀ ਮੇਗਨ ਅਤੇ ਪ੍ਰਿੰਸ ਹੈਰੀ ਦੇ ਵਿਆਹ ਵਿਚ ਸ਼ਾਮਲ ਨਾ ਹੋਣ ਸਕਣ ਦੀ ਵਜ੍ਹਾ ਤੋਂ ਰੋ ਪਏ ਸਨ| ਹਾਲੀਵੁੱਡ ਨਾਲ ਸੰਬੰਧਤ 73 ਸਾਲਾ ਥਾਮਸ ਮਾਰਕੇਲ ਨੇ ਆਪਣੇ ਜਵਾਈ ਪ੍ਰਿੰਸ ਹੈਰੀ ਨੂੰ ਲੈ ਕੇ ਕੁਝ ਅਜਿਹੀਆਂ ਗੱਲਾਂ ਆਖੀਆਂ, ਜੋ ਉਨ੍ਹਾਂ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ|
ਲਾਈਵ ਸ਼ੋਅ ਵਿਚ ਥਾਮਸ ਦਾ ਇੰਟਰਵਿਊ ਲੈਣ ਵਾਲੇ ਪੇਸ਼ਕਰਤਾ ਨੇ ਦੱਸਿਆ ਕਿ ਥਾਮਸ ਮਾਰਕੇਲ ਨੇ ਕੁਝ ਰਕਮ ਲਈ ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉਦੇਸ਼ ਸਿਰਫ ਰਕਮ ਲੈਣਾ ਨਹੀਂ ਸੀ ਅਤੇ ਉਨ੍ਹਾਂ ਨੇ ਅਮਰੀਕੀ ਮੀਡੀਆ ਸੰਸਥਾਵਾਂ ਦੇ ਉਚੇ ਪ੍ਰਸਤਾਵਾਂ ਨੂੰ ਵੀ ਨਕਾਰ ਦਿੱਤਾ| ਹਾਲਾਂਕਿ ਇੰਟਰਵਿਊ ਦੌਰਾਨ ਥਾਮਸ ਨੇ ਕਿਹਾ ਕਿ ਮੈਂ ਪੈਸਿਆਂ ਲਈ ਇਹ ਨਹੀਂ ਕੀਤਾ, ਮੈਂ ਆਪਣਾ ਰੂਪ ਬਦਲਣ ਲਈ ਇਹ ਸਭ ਕੀਤਾ ਹੈ| ਪੇਸ਼ਕਰਤਾ ਨੇ ਕਿਹਾ ਕਿ ਥਾਮਸ ਬ੍ਰਿਟਿਸ਼ ਪ੍ਰੋਗਰਾਮ ਵਿਚ ਘਟਨਾਕ੍ਰਮ ਵਿਚ ਆਪਣਾ ਪੱਖ ਰੱਖਣ ਲਈ ਇਕ ਉਚਿਤ ਮੌਕਾ ਚਾਹੁੰਦੇ ਸਨ| ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਨੂੰ ਇਸ ਇੰਟਰਵਿਊ ਬਾਰੇ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *