ਸ਼ਾਹੀ ਮਾਜਰਾ ਅਤੇ ਜੁਝਾਰ ਨਗਰ ਵਿਖੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ

ਐਸ ਏ ਐਸ ਨਗਰ, 5 ਜੂਨ (ਸ.ਬ.) ਸ਼ਾਹੀ ਮਾਜਰਾ ਮੰਦਰ ਕਮੇਟੀ ਵੱਲੋਂ ਅੱਜ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ| ਇਸ ਮੌਕੇ ਛੋਲੇ ਅਤੇ ਕੜਾਹ ਪ੍ਰਸ਼ਾਦ ਵੀ ਵੰਡੇ ਗਏ| ਮੰਦਰ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਇਹ ਛਬੀਲ ਨਿਰਜਲਾ ਇਕਾਦਸ਼ੀ ਦੇ ਸਬੰਧ ਵਿੱਚ ਲਗਾਈ ਗਈ ਹੈ| ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ, ਕੌਂਸਲਰ ਅਰੁਨ ਸ਼ਰਮਾ, ਈਸ਼ਪਾਲ, ਰਜਿੰਦਰ ਸਿੰਘ ਭੁੱਲਰ, ਦਰਸ਼ਨ ਸਿੰਘ, ਰਣਬੀਰ ਸਿੰਘ ਨੇ ਵੀ ਸੇਵਾ ਕੀਤੀ|
ਇਸੇ ਦੌਰਾਨ ਦੁਰਗਾ ਮਹਿਲਾ ਮੰਡਲ ਜੁਝਾਰ ਨਗਰ, ਜਨ ਕਲਿਆਣ ਸੇਵਾ ਸਮਿਤੀ ਵੱਲੋਂ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ| ਇਸ ਮੌਕੇ ਕੜਾਹ ਅਤੇ ਛੋਲੇ ਵੀ ਵੰਡੇ ਗਏ| ਇਸ ਮੌਕੇ ਪ੍ਰਧਾਨ ਵਿਜੇ ਲਕਸ਼ਮੀ ਠਾਕੁਰ, ਜਨ ਕਲਿਆਣ ਦੇ ਚੇਅਰਮੈਨ ਪਨੀਰਾਮ, ਸੈਕਟਰੀ ਕੇ ਸੀ ਠਾਕੁ, ਕਮਲੇਸ਼ ਸ਼ਰਮਾ, ਸੁਨੀਤਾ ਸ਼ਰਮਾ, ਉਂਕਾਰ ਸਿੰਘ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *