ਸ਼ਾਹੀ ਮਾਜਰਾ ਦੇ ਵਸਨੀਕਾਂ ਵਲੋਂ ਰੋਸ ਧਰਨਾ

ਐਸ ਏ ਐਸ ਨਗਰ, 14 ਮਾਰਚ (ਸ.ਬ.) ਫੇਜ਼ 5 ਤੋਂ ਬਲੌਂਗੀ ਨੂੰ ਜਾਂਦੀ ਮੁੱਖ ਸੜਕ ਉੱਪਰ ਕੁੱਝ ਲੋਕਾਂ ਵਲੋਂ ਬਣਾਏ ਗਏ ਗੈਰਕਾਨੂੰਨੀ ਰਸਤਿਆਂ ਦੇ ਵਿਰੋਧ ਵਿੱਚ ਅੱਜ ਸ਼ਾਹੀਮਾਜਰਾ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਹਨਾਂ ਨਾਜਾਇਜ ਰਸਤਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਇਲਾਕਾ ਵਾਸੀ ਮੇਜਰ ਸਿੰਘ ਮਾਨ, ਰਤਨਜੀਤ ਸਿੰਘ ਰਾਜਾ ਅਤੇ ਹੋਰਨਾਂ ਨੇ ਦਸਿਆ ਕਿ ਇਸ ਸੜਕ ਉਪਰ ਬਣੇ ਡਿਵਾਈਡਰਾਂ ਨੂੰ ਕੁਝ ਲੋਕਾਂ ਨੇ ਕਈ ਥਾਂਵਾਂ ਤੋਂ ਤੋੜ ਕੇ ਨਾਜਾਇਜ ਰਸਤੇ ਬਣਾ ਲਏ ਹਨ ਅਤੇ ਇਹਨਾਂ ਰਸਤਿਆਂ ਵਿੱਚ ਦੀ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਲੰਘਾਏ ਜਾ ਰਹੇ ਹਨ| ਇਹਨਾਂ ਨਜਾਇਜ ਲਾਂਘਿਆਂ ਕਾਰਨ ਇਸ ਸੜਕ ਉਪਰ ਅਕਸਰ ਹੀ ਹਾਦਸੇ ਵਾਪਰ ਜਾਂਦੇ ਹਨ ਅਤੇ ਸਾਰਾ ਦਿਨ ਵਾਹਨ ਸ਼ਾਹੀਮਾਜਰਾ ਪਿੰਡ ਵਿੱਚ ਵੀ ਘੁੰਮਦੇ ਰਹਿੰਦੇ ਹਨ| ਉਹਨਾਂ ਮੰਗ ਕੀਤੀ ਕਿ ਇਸ ਸੜਕ ਉੱਪਰ ਬਣਾਏ ਗਏ ਨਜਾਇਜ ਰਸਤਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ|
ਇਸ ਮੌਕੇ ਪ੍ਰਮੋਦ ਕੁਮਾਰ, ਅਰਵਿੰਦ ਕੁਮਾਰ, ਰਾਜ ਕੁਮਾਰ, ਪ੍ਰਭੂ ਰਾਏ, ਦੁਰਗੇਸ਼ ਕੁਮਾਰ, ਮੋਹਿਤ ਕੁਮਾਰ, ਗੁਰਮੇਲ ਸਿੰਘ, ਰਣਜੀਤ ਸਿੰਘ, ਕੋਰ ਸਿੰਘ, ਰੌਸਨ ਲਾਲ, ਸਾਹਿਬ ਸਿੰਘ, ਬੀਰ ਬਹਾਦਰ, ਨਰਿੰਦਰ ਕੁਮਾਰ, ਸਰਵਣ ਸਿੰਘ, ਈਸ਼ਪਾਲ, ਸੋਨੂੰ ਸ਼ਰਮਾ, ਟੋਪੀ ਸਿੰਘ, ਧਰਮਿੰਦਰ ਸਿੰਘ, ਕ੍ਰਿਸ਼ਨ, ਸੌਰਭ, ਮਨੀਸ਼ ਕੈਮਿਸਟ, ਰਾਜਾ ਰਾਮ, ਕੰਵਲਦੇਵ, ਵੀਰੂ, ਸਲੀਮ, ਜਗਦੀਸ ਪਾਂਡੇ, ਗੌਰਵ ਅਤੇ ਸਾਗਰ ਵੀ ਮੌਜੂਦ ਸਨ|

Leave a Reply

Your email address will not be published. Required fields are marked *