ਸ਼ਾਹੀ ਮਾਜਰਾ ਦੇ ਸਕੂਲ ਵਿੱਚ ਬੱਚਿਆਂ ਨੂੰ ਸ਼ਟੇਸ਼ਨਰੀ ਵੰਡੀ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਸਰਕਾਰੀ ਪ੍ਰਾਈਮਰੀ ਸਕੂਲ ਸ਼ਾਹੀਮਾਜਰਾ ਵਿੱਚ ਕਂੌਸਲਰ ਅਸ਼ੋਕ ਝਾ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਕਂੌਸਲਰ ਅਸ਼ੋਕ ਝਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ| ਉਹਨਾਂ ਕਿਹਾ ਕਿ ਆਮ ਤੌਰ ਤੇ ਸਰਕਾਰੀ ਸਕੂਲਾਂ ਵਿੱਚ ਗਰੀਬਾਂ ਦੇ ਹੀ ਬੱਚੇ ਪੜਦੇ ਹਨ, ਇਸ ਲਈ ਇਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ| ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਵੀ ਕੇ ਵੈਦ ਨੇ ਸਕੂਲ ਦੀ ਬਿਲਡਿੰਗ ਲਈ 10 ਹਜਾਰ ਰੁਪਏ ਸਕੂਲ ਨੂੰ ਦਿੱਤੇ| ਇਸ ਮੌਕੇ ਬ੍ਰਾਹਮਣ ਸਭਾ ਦੇ ਚੇਅਰਮੈਨ ਮਨੋਜ ਜੋਸ਼ੀ, ਐਸ ਕੇ ਸ਼ਰਮਾ, ਟੂ ਗੈਦਰ ਐਂਡ ਓਦਰ ਐਨ ਜੀ ਓਦੇ ਰਵਿੰਦਰ ਸੋਢੀ, ਰਾਮ ਕੁਮਾਰ ਸ਼ਰਮਾ, ਇੰਦਰਮਨੀ ਤ੍ਰਿਪਾਠੀ, ਰਣਬੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *