ਸ਼ਾਹੀ ਮਾਜਰਾ ਮੰਦਿਰ ਵਿਖੇ ਮੂਰਤੀ ਸਥਾਪਨਾ ਕੀਤੀ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਸ਼ਾਹੀ ਮਾਜਰਾ ਦੇ ਮੰਦਿਰ ਵਿਖੇ ਅੱਜ 14 ਮੂਰਤੀਆਂ ਦੀ ਸਥਾਪਨਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਮੂਰਤੀ ਸਥਾਪਨਾ ਸਬੰਧੀ ਪਿਛਲੇ ਤਿੰਨ ਦਿਨਾਂ ਤੋਂ ਪੂਜਾ ਚੱਲ ਰਹੀ ਸੀ, ਅੱਜ ਇਹ ਪੂਜਾ ਸਮਾਪਤ ਹੋਣ ਤੋਂ ਬਾਅਦ 14 ਮੂਰਤੀਆਂ ਦੀ ਸਥਾਪਨਾ ਕੀਤੀ ਗਈ| ਇਸ ਉਪਰੰਤ ਭੰਡਾਰਾ ਕੀਤਾ ਗਿਆ| ਇਸ ਮੌਕੇ ਐਮ ਸੀ ਅਰੁਨ ਸ਼ਰਮਾ, ਭਾਜਪਾ ਆਗੂ ਬਿਕਰਮਜੀਤ ਸਿੰਘ ਵਿੱਕੀ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ, ਰਾਮ ਕੁਮਾਰ ਸ਼ਰਮਾ, ਦਿਲੀਪ ਸਿੰਘ, ਇੰਦਰਮਨੀ ਤ੍ਰਿਪਾਠੀ, ਮਹਿਲਾ ਸੰਕੀਰਤਨ ਮੰਡਲੀ ਮੌਜੂਦ ਸਨ|

Leave a Reply

Your email address will not be published. Required fields are marked *