ਸ਼ਾਹੀ ਮਾਜਰਾ ਵਿਖੇ ਲੋਕਾਂ ਨੇ ਡਿਵਾਈਡਰ ਤੋੜ ਕੇ ਬਣਾਇਆ ਨਜਾਇਜ ਲਾਂਘਾ

ਐਸ ਏ ਐਸ ਨਗਰ, 6 ਦਸੰਬਰ (ਸ.ਬ.) ਸਥਾਨਕ ਜੇ ਸੀ ਟੀ ਚੌਂਕ ਤੋਂ ਸ਼ਮਸ਼ਾਨ ਘਾਟ ਨੂੰ ਜਾਂਦੀ ਮੁੱਖ ਸੜਕ ਉਪਰ ਸ਼ਾਹੀਮਾਜਰਾ ਵਿੱਚ ਸਥਿਤ ਦੁਕਾਨਾਂ ਦੇ ਸਾਹਮਣੇ ਲੋਕਾਂ ਨੇ ਡਿਵਾਈਡਰ ਨੂੰ ਤੋੜ ਕੇ ਨਜਾਇਜ ਲਾਂਘਾ ਬਣਾ ਲਿਆ ਹੈ ਜਿੱਥੇ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਕਾਂਗਰਸ ਦੇ ਸਕੱਤਰ ਸ੍ਰੀ ਅਤੁਲ ਸ਼ਰਮਾ ਨੇ ਦੱਸਿਆ ਕਿ ਇਸ ਨਜਾਇਜ ਲਾਂਘੇ ਰਾਹੀਂ ਲੋਕਾਂ ਵਲੋਂ ਕਾਰਾਂ, ਸਕੂਟਰ, ਮੋਟਰਸਾਈਕਲ ਅਤੇ ਹੋਰ ਵਾਹਨ ਲੰਘਾਏ ਜਾ ਰਹੇ ਹਨ ਜਿਸ ਕਾਰਨ ਇਸ ਸੜਕ ਉਪਰ ਹਰ ਸਮੇਂ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ| ਇਸ ਨਜਾਇਜ ਲਾਂਘੇ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ| ਉਹਨਾਂ ਮੰਗ ਕੀਤੀ ਕਿ ਡਿਵਾਈਡਰ ਤੋੜ ਕੇ ਬਣਾਏ ਗਏ ਇਸ ਨਜਾਇਜ ਲਾਂਘੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *