ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਾ ਕਰਨ ਉਤੇ ਸੁਪਰੀਮ ਕੋਰਟ ਨੇ ਵਟਸਐਪ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ, 27 ਅਗਸਤ (ਸ.ਬ.) ਵਟਸਐਪ ਦੀਆਂ ਹੁਣ ਮੁਸ਼ਕਿਲਾਂ ਵਧਦੀਆਂ ਦਿੱਸ ਰਹੀਆਂ ਹਨ| ਅੱਜ ਸੁਪਰੀਮ ਕੋਰਟ ਨੇ ਵਟਸਐਪ ਨੂੰ ਫਟਕਾਰ ਲਗਾਉਂਦੇ ਹੋਏ ਨੋਟਿਸ ਜਾਰੀ ਕੀਤਾ ਹੈ| ਕੋਰਟ ਨੇ ਕਿਹਾ ਹੈ ਕਿ ਵਟਸਐਪ ਚਾਰ ਹਫਤਿਆਂ ਦੇ ਅੰਦਰ ਜਵਾਬ ਦੇਵੇ ਕਿ ਹੁਣ ਤੱਕ ਉਸ ਨੇ ਭਾਰਤ ਵਿੱਚ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਿਉਂ ਨਹੀਂ ਕੀਤੀ ਹੈ| ਇਸ ਤੋਂ ਪਹਿਲਾਂ ਵਟਸਐਪ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਕੰਪਨੀ ਭਾਰਤੀ ਕਾਨੂੰਨ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰੇਗੀ| ਕੰਪਨੀ ਨੇ ਇਹ ਵੀ ਕਿਹਾ ਸੀ ਕਿ ਦੇਸ਼ ਵਿੱਚ ਵਿਆਪਕ ਨੈਟਵਰਕ ਦੇ ਮੱਦੇਨਜ਼ਰ ਉਹ ਆਮ ਜਨਤਾ ਦੀ ਸ਼ਿਕਾਇਤ ਉਤੇ ਕਦਮ ਚੁੱਕਣ ਲਈ ਅਧਿਕਾਰੀ ਦੀ ਨਿਯੁਕਤੀ ਕਰੇਗਾ| ਉਹ ਕਾਨੂੰਨ ਮੁਤਾਬਕ ਸਮੇਂ ਉਤੇ ਵੱਖ-ਵੱਖ ਮੁੱਦਿਆਂ ਨੂੰ ਨਿਪਟਾਏਗਾ|
ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਦੇ ਸੂਤਰਾਂ ਮੁਤਾਬਕ ਵਟਸਐਪ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਵੱਖ-ਵੱਖ ਪੱਧਰਾਂ ਉਤੇ ਹਿੰਸਾ ਫੈਲਾਉਣ ਵਾਲੇ ਫਰਜ਼ੀ ਸੰਦੇਸ਼ਾਂ ਖਿਲਾਫ ਕਦਮ ਚੁੱਕ ਰਿਹਾ ਹੈ| ਹਾਲ ਹੀ ਵਿੱਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੋਂ ਵਟਸਐਪ ਦੇ ਸੀ.ਈ.ਓ.ਮਿਲੇ ਸਨ|

Leave a Reply

Your email address will not be published. Required fields are marked *