ਸ਼ਿਖਰ ਧਵਨ ਦੀ ਦਿੱਲੀ ਡੇਅਰਡੇਵਿਲਸ ਵਿੱਚ ਵਾਪਸੀ

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਟੀਮ ਇੰਡੀਆ ਦੇ ਗੱਬਰ ਸ਼ਿਖਰ ਧਵਨ ਆਈ.ਪੀ.ਐਲ. 2019 ਵਿੱਚ ਆਪਣੀ ਘਰੇਲੂ ਟੀਮ ਦਿੱਲੀ ਡੇਅਰਡੇਵਿਲਸ ਨਾਲ ਖੇਡਦੇ ਨਜ਼ਰ ਆਉਣਗੇ| ਇਸ ਸ਼ਾਨਦਾਰ ਓਪਨਰ ਦੀ 11 ਸਾਲ ਬਾਅਦ ਡੇਅਰਡੇਵਿਲਸ ਟੀਮ ਵਿੱਚ ਵਾਪਸੀ ਹੋਈ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਖਰ ਧਵਨ ਨੂੰ ਟ੍ਰੇਡ ਕਰਨ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੂੰ ਦਿੱਲੀ ਤੋਂ ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ ਅਤੇ ਸ਼ਾਹਬਾਜ ਨਦੀਮ ਦੇ ਰੂਪ ਵਿੱਚ ਤਿੰਨ ਖਿਡਾਰੀ ਮਿਲਣਗੇ| ਸ਼ਿਖਰ ਧਵਨ ਨੇ 2008 ਵਿੱਚ ਦਿੱਲੀ ਲਈ ਖੇਡਦੇ ਹੋਏ ਆਈ.ਪੀ.ਐਲ. ਡੈਬਿਊ ਕੀਤਾ ਸੀ, ਉਹ ਪਿਛਲੇ ਕਈ ਸਾਲ ਤੋਂ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਹਿੱਸਾ ਹਨ|

Leave a Reply

Your email address will not be published. Required fields are marked *