ਸ਼ਿਮਲਾ-ਚੰਡੀਗੜ੍ਹ ਵਿਚਕਾਰ ਹੈਲੀ ਟੈਕਸੀ ਸੇਵਾ ਸ਼ੁਰੂ

ਚੰਡੀਗੜ੍ਹ, 4 ਜੂਨ (ਸ.ਬ.) ਸੈਰ-ਸਪਾਟੇ ਦੇ ਸੀਜ਼ਨ ਦੌਰਾਨ ਸ਼ਿਮਲਾ-ਚੰਡੀਗੜ੍ਹ ਵਿਚਕਾਰ ਹੈਲੀ ਟੈਕਸੀ ਸੇਵਾ ਸ਼ੁਰੂ ਹੋ ਗਈ ਹੈ| ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਸਵੇਰੇ ਇਸ ਸੇਵਾ ਨੂੰ ਝੰਡੀ ਦਿਖਾ ਕੇ ਪਹਿਲੀ ਉਡਾਣ ਰਵਾਨਾ ਕੀਤੀ| ਇਹ ਸੇਵਾ ਹਫਤੇ ਵਿੱਚ 2 ਦਿਨ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਚੱਲੇਗੀ| ਪਵਨ ਹੰਸ ਕੰਪਨੀ ਦੇ ਇਸ ਹੈਲੀਕਾਪਟਰ ਵਿੱਚ 18 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ| ਇਸ ਦਾ ਕਿਰਾਇਆ 3000 ਰੁਪਏ ਤੈਅ ਕੀਤਾ ਗਿਆ ਹੈ| ਸ਼ਿਮਲਾ ਵਿੱਚ ਚੱਲ ਰਹੇ ਸੈਰ-ਸਪਾਟਾ ਸੀਜ਼ਨ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਸੈਲਾਨੀਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ|
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਮਲਾ ਦੇ ਜੁੱਬੜਹੱਟੀ ਹਵਾਈ ਅੱਡੇ ਤੋਂ ਇਹ ਹੈਲੀ ਸੇਵਾ ਚੱਲੇਗੀ| ਇਕ ਹੀ ਦਿਨ ਵਿੱਚ ਸ਼ਿਮਲਾ-ਚੰਡੀਗੜ੍ਹ ਅਤੇ ਚੰਡੀਗੜ੍ਹ-ਸ਼ਿਮਲਾ ਵਿਚਕਾਰ ਉਡਾਣ ਭਰੀ ਜਾਵੇਗੀ| ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਪਹਿਲੇ ਪੜਾਅ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਇਸ ਹੈਲੀ ਟੈਕਸੀ ਲਈ ਉਨ੍ਹਾਂ ਦਾ ਹੈਲੀਕਾਪਟਰ ਇਸਤੇਮਾਲ ਕੀਤਾ ਜਾਵੇਗਾ| ਜੇਕਰ ਇਹ ਸਫਲ ਰਿਹਾ ਤਾਂ ਇਸ ਸੇਵਾ ਨੂੰ ਰੈਗੂਲਰ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਇਸ ਸੇਵਾ ਰਾਹੀਂ ਸੈਲਾਨੀਆਂ ਨੂੰ ਸ਼ਿਮਲਾ ਆਉਣ-ਜਾਣ ਲਈ ਵਧੀਆ ਬਦਲ ਮਿਲੇਗਾ|

Leave a Reply

Your email address will not be published. Required fields are marked *