ਸ਼ਿਮਲਾ ਦੇ ਰਾਮਪੁਰ ਵਿੱਚ ਬੱਦਲ ਫੱਟਣ ਨਾਲ ਭਾਰੀ ਨੁਕਸਾਨ

ਰਾਮਪੁਰ , 5 ਜੂਨ (ਸ.ਬ.) ਸ਼ਿਮਲਾ ਦੇ ਰਾਮਪੁਰ ਵਿੱਚ ਦਰਸ਼ਾਲ ਅਤੇ ਮਤੇਲਨੀ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ ਹੋਈ ਹੈ| ਅੱਜ ਸਵੇਰੇ ਮਤੇਲਨੀ ਪਿੰਡ ਵਿੱਚ ਬੱਦਲ ਫੱਟਣ ਨਾਲ ਕਈ ਰਿਹਾਇਸ਼ੀ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ 5-6 ਗਊਸ਼ਾਲਾ ਵੀ ਇਸ ਬਾਰਿਸ਼ ਦੀ ਭੇਟ ਚੜ੍ਹ ਗਈਆਂ|
ਜ਼ਿਕਰਯੋਗ ਹੈ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਲੱਗਭਗ 40 ਏਕੜ ਉਪਜਾਊ ਜ਼ਮੀਨ ਬਰਬਾਦ ਹੋ ਗਈ| ਇਨ੍ਹਾਂ ਹੀ ਨਹੀਂ ਲੱਗਭਗ 500 ਅਨਾਰ ਦੇ ਦਰੱਖਤ ਅਤੇ ਹੋਰ ਫਲਾਂ ਦੇ ਦਰੱਖਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਦਰਅਸਲ ਪਿੰਡ ਦੇ ਲੱਗਭਗ 8 ਪਰਿਵਾਰਾਂ ਨੂੰ ਲੱਖਾਂ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ|

Leave a Reply

Your email address will not be published. Required fields are marked *