ਸ਼ਿਮਲਾ ਦੇ ਸਕੂਲ ਵਿੱਚ ਭਿਆਨਕ ਅੱਗ

ਸ਼ਿਮਲਾ, 27 ਜਨਵਰੀ (ਸ.ਬ.) ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਜ਼ਿਲੇ ਦੇ ਖਲੀਨੀ ਇਲਾਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਭਵਨ ਵਿੱਚ ਭਿਆਨਕ ਅੱਗ ਲੱਗ ਜਾਣ ਕਾਰਨ ਭੱਜ ਦੌੜ ਮੱਚ ਗਈ| ਪ੍ਰਾਪਤ ਜਾਣਕਾਰੀ ਮੁਤਾਬਕ ਸਕੂਲ ਵਿੱਚ ਅੱਗ ਵੀਰਵਾਰ ਦੇਰ ਰਾਤੀ ਲੱਗੀ| ਅੱਗ ਲੱਗਣ ਕਾਰਨ ਸਕੂਲ ਦੇ ਭਵਨ ਦੇ ਨਾਲ ਕਿਤਾਬਾਂ ਅਤੇ 3 ਕਮਰੇ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ|
ਕਮਰਿਆਂ ਦੀ ਸੀਲਿੰਗ, ਦਰਵਾਜ਼ੇ, ਖਿੜਕੀਆਂ ਅਤੇ ਬੱਚਿਆਂ ਦੇ ਬੈਠਣ ਵਾਲੇ ਡੈਕਸਾਂ ਨੂੰ ਵੀ ਨੁਕਸਾਨ ਹੋਇਆ ਹੈ| ਸਕੂਲ ਭਵਨ ਵਿੱਚ ਅੱਗ ਲੱਗ ਦੀ ਲਪਟਾਂ ਦੇਖ ਕੇ ਲੋਕਾਂ ਨੇ ਸ਼ੌਰ ਮਚਾਇਆ ਅਤੇ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ| ਸੂਚਨਾ ਮਿਲਦੇ ਹੀ ਮਾਲ ਰੋਡ ਅਤੇ ਛੋਟਾ ਸ਼ਿਮਲਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਲਈ ਰਵਾਨਾ ਹੋਈਆਂ| ਦੱਸਿਆ ਜਾ ਰਿਹਾ ਹੈ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ| ਸਮੇਂ ਤੇ ਐਲ.ਪੀ.ਜੀ ਸਿਲੰਡਰ ਕੱਢਣ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ| ਇੱਥੇ ਐਲ.ਪੀ.ਜੀ ਦੇ ਤਿੰਨ ਸਿਲੰਡਰ ਪਏ ਹੋਏ ਸਨ|

Leave a Reply

Your email address will not be published. Required fields are marked *