ਸ਼ਿਵਰਾਤਰੀ ਅਤੇ ਸਵਾਮੀ ਦਇਆਨੰਦ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ

ਖਰੜ, 13 ਫਰਵਰੀ (ਸ.ਬ.) ਆਰੀਆ ਕਾਲਜ ਖਰੜ ਵਿਖੇ ਆਰੀਆ ਸਮਾਜ ਖਰੜ ਵਲੋਂ ਪ੍ਰਧਾਨ ਵਿਸ਼ਵ ਬੰਧੂ ਦੀ ਅਗਵਾਈ ਵਿਚ ਸ਼ਿਵਰਾਤਰੀ ਅਤੇ ਸਵਾਮੀ ਦਇਆਨੰਦ ਸਰਸਵਤੀ ਦੇ ਜਨਮ ਦਿਨ ਮੌਕੇ ਇਕ ਸਮਾਗਮ ਕੀਤਾ ਗਿਆ| ਇਸ ਸਮਾਗਮ ਦੀ ਸ਼ੁਰੂਆਤ ਹਵਨ ਯੱਗ ਰਾਹੀਂ ਕੀਤੀ ਗਈ| ਇਸ ਉਪਰੰਤ ਕਾਲਜ ਦੇ ਵਿਦਿਆਰਥੀਆਂ ਵਲੋਂ ਭਜਨ ਅਤੇ ਪ੍ਰਾਥਨਾ ਪੇਸ਼ ਕੀਤੇ ਗਏ| ਇਸ ਮੌਕੇ ਆਰੀਆ ਸਮਾਜ ਖਰੜ ਦੇ ਜਨਰਲ ਸਕੱਤਰ ਸ੍ਰੀ ਐਮ ਪੀ ਅਰੋੜਾ ਨੇ ਵੀ ਭਜਨ ਸੁਣਾਏ|
ਇਸ ਮੌਕੇ ਐਡਵੋਕੇਟ ਤਾਰਾ ਚੰਦ ਗੁਪਤਾ ਪ੍ਰਧਾਨ ਆਰੀਆ ਕੰਨਿਆ ਵਿਦਿਆਲਿਆ ਖਰੜ, ਡਾ ਪ੍ਰਤਿਭਾ ਮਿਸ਼ਰਾ ਪ੍ਰਧਾਨ ਮਹਿਲਾ ਵਿੰਗ ਭਾਰਤ ਵਿਕਾਸ ਪ੍ਰੀਸ਼ਦ ਖਰੜ , ਰੋਹਿਤ ਮਿਸ਼ਰਾ ਜਿਲਾ ਪ੍ਰਧਾਨ ਕਿਰਤ ਅਤੇ ਰੁਜਗਾਰ ਸੈਲ ਭਾਜਪਾ ਮੁਹਾਲੀ, ਵਿਸ਼ਣੂ ਮਿੱਤਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਐਮ ਪੀ ਅਰੋੜਾ, ਵਿਜੈ ਅੱਗਰਵਾਲ, ਵਿਜੈਂ ਧਵਨ ਮੀਤ ਪ੍ਰਧਾਨ ਭਾਰਤ ਵਿਕਾਸ ਪ੍ਰੀਸਦ ਮੁਹਾਲੀ, ਵਿਕਾਸ ਸਿੰਗਲਾ, ਸੁਨੀਤਾ ਮਿੱਤਲ, ਰਜਿੰਦਰ ਅਰੋੜ, ਕ੍ਰਿਸਨ ਮੁਰਾਰੀ ਸਿੰਘ, ਆਰੀਆ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ|

Leave a Reply

Your email address will not be published. Required fields are marked *