ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਨੂਰਪੁਰਬੇਦੀ, 20 ਫਰਵਰੀ (ਸ.ਬ.) ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਵੱਲੋਂ 81ਵੀ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਕੱਲ ਇਥੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਆਨੰਦਪੁਰ ਸਾਹਿਬ ਦੇ ਸਬ ਡਵੀਜਨਲ ਮਜਿਟ੍ਰੇਟ ਸ੍ਰੀ ਰਾਕੇਸ ਕੁਮਾਰ ਮੁੱਖ ਮਹਿਮਾਨ ਸਨ ਜਦੋਂਕਿ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਰਮੇਸ਼ ਦੱਤ ਸਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸਹਿਨਿਰਦੇਸ਼ਕਾ ਬ੍ਰਹਮਾਕੁਮਾਰੀ ਰਮਾ ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ|
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕਿਹਾ ਕਿ ਇਹ ਤਿਉਹਾਰ ਸਾਰੇ ਤਿਉਹਾਰਾਂ ਤੋਂ ਮਹਾਨ ਹੈ ਕਿਉ ਕਿ ਇਹ ਨਿਰਕਾਰ ਪ੍ਰਮਾਤਮਾ ਸ਼ਿਵ ਤੇ ਅਵਤਰਣ ਦੀ ਯਾਦਗਾਰ ਹੈ| ਸਾਰੇ ਧਰਮਾਂ ਅਤੇ ਭਾਈਚਾਰਿਆਂ ਨੂੰ ਇੱਕ ਧਾਗੇ ਪਿਰੋਣ ਦਾ ਇਹ ਤਿਉਹਾਰ ਹੈ ਜਿਸ ਨਾਲ ਵਿਸ਼ਵ ਵਿੱਚ ਸ਼ਾਂਤੀ, ਏਕਤਾ, ਸਦਭਾਵਨਾ ਅਤੇ ਭਾਈਚਾਰੇ ਨੂੰ ਮਜਬੂਤ ਕੀਤਾ ਜਾ ਸਕਦਾ ਹੈ|
ਇਸ ਮੌਕੇ ਤੇ ਆਨੰਦਪੁਰ ਸਾਹਿਬ ਦੇ ਉਪ ਮੰਡਲ ਮਜਿਸਟ੍ਰੇਟ ਸ੍ਰੀ ਰਾਕੇਸ ਕੁਮਾਰ ਨੇ ਸਿਵਰਾਤਰੀ ਤਿਉਹਾਰ ਦੇ ਵਧਾਈ ਦਿੰਦਿਆਂ ਕਿਹਾ ਕਿ ਮਨੁੱਖ ਕੋਲ ਅੱਜ ਹੋਰ ਸਾਰੇ ਕੰਮਾਂ ਲਈ ਸਮਾ ਹੈ ਪਰ ਪ੍ਰਮਾਤਮਾ ਨਾਲ ਧਿਆਨ ਲਗਾਉਣ ਲਈ ਸਮਾ ਨਹੀਂ ਹੈ| ਭੋਲੇ ਨਾਥ ਸ਼ਿਵ ਤੋਂ ਲੋਕ ਭੋਤਿਕ ਚੀਜਾਂ ਦੀ ਪ੍ਰਾਪਤੀ ਲਈ ਤਾਂ ਅਰਾਧਨਾ ਕਰਦੇ ਹਨ ਪਰ ਜੇਕਰ ਪ੍ਰਮਾਤਮਾ ਨਾਲ ਯੋਗ ਰਾਹੀਂ ਜੋੜ ਜਾਣ ਤਾਂ ਵਿਕਾਰ ਖਤਮ ਹੋ ਸਕਦੇ ਹਨ ਅਤੇ ਸਮਾਜ ਵਿੱਚ ਫੈਲੀ ਕੁਰੀਤੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ|

Leave a Reply

Your email address will not be published. Required fields are marked *