ਸ਼ਿਵਰਾਤਰੀ ਮੌਕੇ ਮੰਦਰਾਂ ਵਿੱਚ ਲੱਗੀਆਂ ਰੌਣਕਾਂ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਸ਼ਿਵਰਾਤਰੀ ਦੇ ਤਿਉਹਾਰ ਮੌਕੇ ਅੱਜ ਸ਼ਹਿਰ ਦੇ ਮੰਦਰਾਂ ਵਿੱਚ ਰੌਣਕਾਂ ਲੱਗੀਆਂ ਰਹੀਆਂ| ਸ਼ਰਧਾਲੂ ਮੂੰਹ ਹਨੇਰੇ ਹੀ ਵੱਖ ਵੱਖ ਮੰਦਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ| ਸਾਰਾ ਦਿਨ ਹੀ ਸ਼ਰਧਾਲੂ ਮੰਦਰਾਂ ਵਿਖੇ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਦੇ ਰਹੇ| ਵੱਡੀ ਗਿਣਤੀ ਸ਼ਰਧਾਲੂਆਂ ਨੇ ਇਸ ਮੌਕੇ ਸ਼ਿਵ ਜੀ ਦੀ ਮੂਰਤੀ ਨੂੰ ਦੁੱਧ ਵੀ ਚੜਾਇਆ| ਸ਼ਿਵਰਾਤਰੀ ਮੌਕੇ ਵੱਖ ਵੱਖ ਥਾਂਵਾਂ ਉਪਰ ਲੰਗਰ ਵੀ ਲਗਾਏ ਗਏ|
ਸ਼ਿਵਰਾਤਰੀ ਕਾਰਨ ਸ਼ਹਿਰ ਦੇ ਮੰਦਰਾਂ ਵਿੱਚ ਦੀਪਮਾਲਾ ਕੀਤੀ ਗਈ ਸੀ ਅਤੇ ਮੰਦਰਾਂ ਨੂੰ ਚੰਗੀ ਤਰਾਂ ਸਜਾਇਆ ਗਿਆ ਸੀ| ਸ਼ਿਵਰਾਤਰੀ ਮੌਕੇ ਕਈ ਮੰਦਰਾਂ ਵਿੱਚ ਵਿਸ਼ੇਸ ਕਥਾ ਕੀਰਤਨ ਅਤੇ ਪੂਜਾ ਕੀਤੀ ਗਈ|
ਸਥਾਨਕ ਫੇਜ਼ 3 ਬੀ 1 ਦੇ ਸ੍ਰੀ ਵੈਸ਼ਨੋ ਮਾਤਾ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਨੇ ਝੰਡੇ ਦੀ ਰਸਮ ਅਦਾ ਕੀਤੀ| ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਸੋਨੀ, ਅਮਿਤ ਮਰਵਾਹਾ, ਸ਼ਾਮ ਲਾਲ ਸ਼ਰਮਾ, ਵੀ ਕੇ ਬਹਿਲ, ਰਮੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਐਸ ਪੀ ਮਲਹੋਤਰਾ, ਦਿਨੇਸ਼ ਸ਼ਰਮਾ, ਉਮੇਸ਼ ਅਤੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ|
ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ (ਖੋਖਾ ਮਾਰਕੀਟ) ਵਿਚ ਮਾਰਕੀਟ ਦੇ ਸਹਿਯੋਗ ਨਾਲ ਕੇ ਕੇ ਕਲਾਥ ਹਾਊਸ ਵਲੋਂ ਦੁੱਧ , ਪਕੌੜੇ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਮਾਰਕੀਟ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਅਤੇ ਕੇ ਕੇ ਕਲਾਥ ਹਾਊਸ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਹਰ ਸਾਲ ਸ਼ਿਵਰਾਤਰੀ ਵਾਲੇ ਦਿਨ ਮਾਰਕੀਟ ਦੇ ਬਾਹਰ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਾਇਆ ਜਾਂਦਾ ਹੈ ਜਿਸ ਵਿੱਚ ਪੂਰੀ ਮਾਰਕੀਟ ਵਲੋਂ ਸਹਿਯੋਗ ਦਿੱਤਾ ਜਾਂਦਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹੇਮ ਚੰਦ ਬਰਮਨ, ਕਮਲ, ਕ੍ਰਿਸਨ, ਵਿਜੈ ਪਾਲ, ਮਾਰਕੀਟ ਕਮੇਟੀ ਦੇ ਸਾਰੇ ਮਂੈਬਰ ਹਾਜਰ ਸਨ|
ਇਸੇ ਤਰ੍ਹਾਂ ਫੇਜ 7 ਦੀ ਮਾਰਕੀਟ ਵਲੋਂ ਸ਼ਿਵਰਾਤਰੀ ਦੇ ਮੌਕੇ ਦੁੱਧ, ਪਕੌੜੇ ਅਤੇ ਬੇਰਾਂ ਦਾ ਲੰਗਰ ਲਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਉਹਨਾਂ ਨੇ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਫੇਜ਼ 7 ਦੇ ਮੰਦਰ ਵਿੱਚ ਅਰਦਾਸ ਕੀਤੀ ਅਤੇ ਸ਼ਿਵ ਜੀ ਨੂੰ ਭੋਗ ਲਗਾਇਆ ਅਤੇ ਲੰਗਰ ਦੀ ਸ਼ੁਰੂਆਤ ਕੀਤੀ| ਇਸ ਮੌਕੇ ਮਨਜੀਤ ਸਿੰਘ, ਗੁਰਚਰਨ ਸਿੰਘ, ਬਲਬੀਰ ਸਿੰਘ, ਸੁਨੀਲ ਜੈਨ, ਰਜਤ ਅਤੇ ਮਾਰਕੀਟ ਦੇ ਸਮੂਹ ਮੈਂਬਰ ਹਾਜਰ ਸਨ|
ਇਸੇ ਤਰ੍ਹਾਂ ਚੰਡੀਗੜ੍ਹ ਅਤੇ ਪੰਚਕੂਲਾ ਵਿਖੇ ਵੀ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਚੰਡੀਗੜ੍ਹ ਵਿੱਚ ਵੱਖ ਵੱਖ ਮੰਦਰਾਂ ਵਿੱਚ ਸਵੇਰ ਤੋਂ ਹੀ ਸ਼ਰਧਾਲੂ ਨਤਮਸਤਕ ਹੁੰਦੇ ਰਹੇ| ਚੰਡੀਗੜ੍ਹ ਦੇ ਸੈਕਟਰ 20 ਸਮੇਤ ਵੱਖ ਵੱਖ ਥਾਂਵਾਂ ਉੱਪਰ ਭੰਡਾਰਾ ਕੀਤਾ ਗਿਆ| ਇਸੇ ਤਰ੍ਹਾਂ ਪੰਚਕੂਲਾ ਸਥਿਤ ਸਕੇਤੜੀ ਮੰਦਿਰ ਵਿੱਚ ਅੱਜ ਸਵੇਰ ਤੋਂ ਹੀ ਸਰਧਾਲੂਆਂ ਦੀ ਭੀੜ ਲਗੀ ਰਹੀ| ਸ਼ਰਧਾਲ ੂ ਸ਼ਰਧਾ ਨਾਲ ਸ਼ਿਵ ਜੀ ਨੂੰ ਮੱਥਾ ਟੇਕ ਰਹੇ ਸਨ|

Leave a Reply

Your email address will not be published. Required fields are marked *