ਸ਼ਿਵਰਾਤਰੀ ਮੌਕੇ ਸਾਈਕਲ ਅਤੇ ਟ੍ਰਾਈ ਸਾਈਕਲ ਦਿੱਤੇ

ਐਸ.ਏ. ਐਸ.ਨਗਰ, 24 ਫਰਵਰੀ (ਸ.ਬ.) ਕੁੰਭੜਾ ਲਾਈਟਾਂ ਸੈਕਟਰ -70 ਵਿਖੇ ਸਮਸਤ ਠੇਕੇਦਾਰ ਯੂਨੀਅਨ ਮੁਹਾਲੀ ਵਲੋਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਠੇਕੇਦਾਰ ਯੂਨੀਅਨ ਵਲੋਂ ਇਕ ਗਰੀਬ ਵਿਅਕਤੀ ਨੂੰ ਸਾਈਕਲ ਅਤੇ ਇਕ ਅੰਗਹੀਣ ਵਿਅਕਤੀ ਨੂੰ ਟ੍ਰਾਈ ਸਾਈਕਲ ਦਿੱਤਾ ਗਿਆ| ਇਸ ਮੌਕੇ ਦੁੱਧ ਦਾ ਲੰਗਰ ਵੀ ਲਾਇਆ ਗਿਆ| ਇਸ ਸਮਾਗਮ ਵਿੱਚ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਦੇ ਪੁੱਤਰ               ਸ੍ਰ. ਸਰਬਜੀਤ ਸਿੰਘ (ਕੌਂਸਲਰ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹੀਰਾ ਲਾਲ, ਉਪ ਪ੍ਰਧਾਨ ਜੱਘੂ, ਮੈਂਬਰ ਪੂਰਨ, ਜੀਵਾ ਰਾਮ, ਰਾਜੂ, ਮਹਾਂਵੀਰ, ਰੋਤਾਸ਼, ਰਾਮ ਸਿੰਘ, ਸੰਜੇ ਵੀ ਮੌਜੂਦ ਸਨ|

Leave a Reply

Your email address will not be published. Required fields are marked *