ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਦਾ ਆਯੋਜਨ

ਐਸ ਏ ਐਸ ਨਗਰ,22 ਫਰਵਰੀ (ਸ. ਬ.) ਕੇਂਦਰੀ ਸਨਾਤਨ ਧਰਮ ਮੰਦਿਰ ਕਲਿਆਣ ਸਮਿਤੀ ਦੇ ਵਲੋਂ ਅੱਜ ਸ਼ਿਵਰਾਤਰੀ ਦੇ ਸਬੰਧ ਵਿਚ ਸ਼ੋਭਾ ਯਾਤਰਾ ਕਢੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਜਨਰਲ ਸਕੱਤਰ ਮਨੋਜ ਅਗਰਵਾਲ ਨੇ ਦਸਿਆ ਕਿ ਇਹ ਸ਼ੋਭਾ ਯਾਤਰਾ           ਫੇਜ 6 ਸਥਿਤ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਫੇਜ 11 ਦੇ ਲਕਸਮੀ ਨਰਾਇਣ ਮੰਦਿਰ ਵਿਚ ਜਾ ਕੇ ਸਮਾਪਤ ਹੋਈ| ਇਸ ਸ਼ੋਭਾ ਯਾਤਰਾ ਵਿਚ ਸ਼ਹਿਰ ਦੇ ਸਾਰੇ ਮੰਦਿਰਾਂ ਦੀਆਂ ਮਹਿਲਾ ਕੀਰਤਨ ਮੰਡਲੀਆਂ ਨੇ ਹਿਸਾ ਲਿਆ ਅਤੇ ਸੁੰਦਰ ਝਾਂਕੀਆਂ ਵੀ ਸਜਾਈਆਂ ਗਈਆਂ| ਇਸ ਮੌਕੇ ਕਾਂਤਾ ਗੁਪਤਾ, ਕੇਂਦਰੀ ਪੁਜਾਰੀ ਪ੍ਰੀਸ਼ਦ,ਸੋਹਣ ਲਾਲ ਸ਼ਰਮਾ,ਕੌਸਲਰ ਅਸ਼ੋਕ ਝਾਅ, ਰਾਮ ਕੁਮਾਰ ਸ਼ਰਮਾ,ਪੰਡਿਤ ਇੰਦਰਮਣੀ ਤ੍ਰਿਪਾਠੀ, ਪਰਵੀਨ ਸ਼ਰਮਾ, ਸ੍ਰੀ ਬ੍ਰਾਹਮਣ ਸਭਾ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਸ਼ਰਧਾਲੂ ਮੌਜੁਦ ਸਨ|

Leave a Reply

Your email address will not be published. Required fields are marked *