ਸ਼ਿਵਰਾਤਰੀ ਸਿਖਾਉਂਦੀ ਹੈ ਭਾਈਚਾਰੇ ਨੂੰ ਮਜਬੂਤ ਕਰਨਾ : ਬ੍ਰਹਮਾਕੁਮਾਰੀ ਪ੍ਰੇਮਲਤਾ

ਮੋਰਿੰਡਾ, 15 ਫਰਵਰੀ (ਸ.ਬ.) ਵਿਗਿਆਨ ਅਤੇ ਤਕਨੀਕੀ ਦੇ ਇਸ ਯੁੱਗ ਵਿੱਚ ਮਨੁੱਖੀ ਮਨ ਸੂਚਨਾਵਾਂ ਨਾਲ ਤਾਂ ਭਰਿਆ ਜਾ ਰਿਹਾ ਹੈ ਪਰੰਤੂ ਕੇਵਲ ਸੂਚਨਾਵਾਂ ਜਾ ਕਰਮਕਾਂਡ ਮਨੁੱਖ ਨੂੰ ਸੰਤੋਖ ਅਤੇ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੇ| ਸ਼ਿਵਰਾਤਰੀ  ਦੇ ਅਧਿਆਤਮਿਕ ਪਹਿਲੂਆਂ ਦੀ ਜਾਗ੍ਰਿਤੀ ਮਨੁੱਖੀ  ਭਾਈਚਾਰੇ ਨੂੰ ਮਜਬੂਤ ਕਰ ਸਕਦੀ ਹੈ| ਇਹ ਵਿਚਾਰ ਇਕ ਸ਼ਾਮ ਭੋਲੇਨਾਥ ਸ਼ਿਵ ਦੇ ਨਾਮ ਵਿਸ਼ੇ ਤੇ ਆਯੋਜਿਤ ਸ਼ਿਵਰਾਤਰੀ ਸਮਾਗਮ ਵਿੱਚ ਇਥੇ ਚੂੰਨੀ ਰੋਡ ਬ੍ਰਹਮਾਕੁਮਾਰੀਜ਼ ਸਹਿਯੋਗੀ ਪਾਠਸ਼ਾਲਾ ਵਿੱਚ ਮੁਹਾਲੀ-ਰੋਪੜ ਖੇਤਰ ਦੀ ਰਾਜਯੋਗ ਕੇਂਦਰਾ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਗਟ             ਕੀਤੇ| ਉਹਨਾਂ  ਕਿਹਾ ਕਿ ਪੱਛਮੀ ਸਭਿਅੱਤਾ ਨ੍ਹੂੰ  ਅਪਣਾਉਣ ਨਾਲ ਹਰ ਮਨੁੱਖ ਵਿੱਚ ਵਿਕਾਰਾਂ ਦੀ ਪ੍ਰਵੇਸ਼ਤਾ ਨਾਲ ਸਬੰਧ ਵਿਗੜ ਚੁੱਕੇ ਹਨ|
ਇਸ ਮੌਕੇ ਰਾਜਯੋਗ ਸਿਖਿੱਅਕਾ ਬ੍ਰਹਮਾਕੁਮਾਰੀ ਨਮਰਤਾ ਭੈਣ ਨੇ ਸ਼ਿਵਰਾਤਰੀ ਨਾਲ ਸਬੰਧਤ ਅਨੇਕ ਮਾਨਤਾਵਾਂ ਜਿਵੇਂ ਵਰਤ, ਜਾਗਰਣ, ਬੇਲ ਪੱਤਰ ਅਤੇ ਅੱਕ ਧਤੂਰਾ ਪਰਮਾਤਮਾ ਸ਼ਿਵ ਤੇ ਅਰਪਣ ਕਰਨ ਆਦਿ ਦੇ  ਅਧਿਆਤਮਿਕ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਆਪਣੇ ਅੰਦਰ ਦੀ ਕੜਵਾਹਟ  ਨੂੰ ਪ੍ਰਮਾਤਮਾ ਸ਼ਿਵ ਤੇ ਅਰਪਣ ਕਰਨ ਦੀ ਅਪੀਲ ਕੀਤੀ|
ਇਸ ਮੌਕੇ ਮੋਰਿੰਡਾ ਸ਼ਹਿਰ ਦੇ ਪਤਵੰਤੇ ਸੱਜਣਾ ਜਿਹਨਾਂ ਵਿੱਚ ਆਰਿਆ ਸਮਾਜ ਦੇ ਪ੍ਰਧਾਨ ਸ੍ਰੀ ਧਰਮਵੀਰ ਸੈਣੀ, ਸਾਬਕਾ ਮਿਉਸਪਲ ਕੌਸਲਰ ਸ: ਹਰਦੇਵ ਸਿੰਘ, ਸ੍ਰੀ ਰਜਿੰਦਰ ਬੱਬਾ, ਨਾਮਧਾਰੀ ਸ: ਹਰਭਜਨ ਸਿੰਘ, ਬਾਲ ਕ੍ਰਿਸਨ ਸੂਦ, ਬ੍ਰਹਮਾ ਕੁਮਾਰੀ ਪ੍ਰੇਮਲਤਾ, ਬ੍ਰਹਮਾਕੁਮਾਰੀ ਸੀਮਾ, ਬੀ.              ਕੇ. ਨਮਰਤਾ, ਬੀ.ਕੇ. ਪੂਨਮ, ਬੀ.ਕੇ. ਪੂਜਾ, ਕਾਕਾ ਰਾਮ ਆਦਿ ਨੇ 11 ਦੀਪ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ|

Leave a Reply

Your email address will not be published. Required fields are marked *