ਸ਼ਿਵਾਲਿਕ ਪਬਲਿਕ ਸਕੂਲ ਵਿੱਚ ਬੱਚਿਆਂ ਦੀ ਹੋਈਆਂ ਖੇਡਾਂ

ਐਸ.ਏ.ਐਸ. ਨਗਰ, 10 ਫਰਵਰੀ (ਸ.ਬ.) ਸਥਾਨਕ ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ 2017 ਦੀਆਂ ਸਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ| ਇਨਾਂ ਖੇਡਾਂ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਕੇ. ਜੀ ਤੱਕ ਦੇ ਬੱਚਿਆਂ ਨੇ ਭਾਗ ਲਿਆ| ਸਕੂਲ ਪ੍ਰਬੰਧਕਾ ਵੱਲੋਂ ਪੀ. ਟੀ ਐਕਸਰਸਾਇਜ਼, ਟੈਡੀ ਬੀਅਰ ਰੇਸ, ਬਨੀ ਰੇਸ, ਸਿੰਪਲ ਰੇਸ, ਹੋਪ ਰੇਸ, ਸਾਈਕਲ ਰੇਸ ਆਦੀ ਖੇਡਾਂ ਕਰਵਾਇਆਂ ਗਈਆਂ|
ਇਸ ਦੌਰਾਨ ਬੱਚਿਆਂ ਦੀ ਹੌਂਸਲਾ ਅਫਜਾਈ ਕਰਨ ਲਈ ਸਕੂਲ ਦੇ ਡਾਇਰੈਕਟਰ ਡੀ. ਐਸ. ਬੇਦੀ ਉਚੇਚੇ ਤੌਰ ਤੇ ਪਹੁੰਚੇ| ਇਨਾਂ ਖੇਡਾਂ ਵਿੱਚ          ਜੇਤੂ ਰਹਿਣ ਵਾਲੇ ਬੱਚਿਆਂ ਨੂੰ ਡੀ. ਐਸ. ਬੇਦੀ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਟੀਚਰਾਂ ਦੀਆਂ ਮਿਊਜਿਕ ਚੇਅਰ ਖੇਡ ਵੀ ਕਰਾਈ ਗਈ|
ਇਸ ਮੌਕੇ ਸਕੂਲ ਦੇ ਡਾਇਰੈਕਟਰ ਡੀ. ਐਸ. ਬੇਦੀ ਨੇ ਕਿਹਾ ਕਿ ਇਨਾਂ ਖੇਡਾਂ ਨਾਲ ਜਿਥੇ ਬੱਚਿਆਂ ਦਾ ਉਤਸ਼ਾਹ ਵਧਦਾ ਹੈ, ਉਥੇ ਖੇਡਾਂ ਪ੍ਰਤੀ ਬੱਚਿਆਂ ਦੀ ਰੁਚੀ ਵੀ ਵਧਦੀ ਹੈ|

Leave a Reply

Your email address will not be published. Required fields are marked *