ਸ਼ਿਵ ਕਥਾ ਦਾ ਆਯੋਜਨ

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਸ੍ਰੀ ਦੁਰਗਾ ਮਾਤਾ ਮੰਦਰ ਫੇਜ-6, ਮੁਹਾਲੀ ਵਲੋ ਮੰਦਰ ਵਿਚ ਤਿੰਨ ਦਿਨਾ ਸ੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ| ਜਿਸ ਵਿਚ ਸਾਧਵੀ ਸ਼ਵੇਤਾ ਭਾਰਤੀ ਨੇ ਸ਼ਿਵ ਅਤੇ ਪਾਰਬਤੀ ਜੀ ਦੇ ਵਿਆਹ ਪ੍ਰਸੰਗ ਦੇ ਮਾਧਿਅਮ ਕਥਾ ਨੂੰ ਸੰਪੰਨ ਕੀਤਾ| ਉਨ੍ਹਾਂ ਨੇ ਦੱਸਿਆ ਕਿ ਮਾਨਵ ਜੀਵਨ ਸ਼ਿਵ ਅਤੇ ਪਾਰਬਤੀ ਦੇ ਮਿਲਨ ਦਾ ਇਕ ਦੁਰਲਭ ਮੌਕਾ ਹੈ| ਸ਼ਿਵ ਤੋਂ ਭਾਵ ਪਰਮਾਤਮਾ ਅਤੇ ਪਾਰਬਤੀ ਤੋਂ ਭਾਵ ਆਤਮਾ ਹੈ| ਪਰ ਅੱਜ ਦਾ ਇਨਸਾਨ ਆਪਦੇ ਇਸ ਵਾਸਤਵਿਕ ਉਦੇਸ਼ ਤੋਂ ਅਣਜਾਨ ਹੈ| ਸਾਰੇ ਸੰਸਾਰ ਦਾ ਗਿਆਨ ਰੱਖਣ ਵਾਲੇ ਇਨਸਾਲ ਸ਼ਿਵ ਅਤੇ ਪਾਰਬਤੀ ਦੇ ਰਹੱਸ ਤੋਂ ਅਣਜਾਨਹੈ| ਇਹ ਹੀ ਹਾਲਤ ਹਿਮਾਚਲ ਵਿਚ ਹਿਮਵਾਨ ਅਤੇ ਮੈਨਾ ਦੀ ਸੀ| ਆਪਣੀ ਹੀ ਬੇਟੀ ਦੇ ਰੂਪ ਵਿਚ ਸਾਖ਼ਸ਼ਾਤ ਸ਼ਕਤੀ ਅਤੇ ਘਰ ਆਏ ਭਗਵਾਨ ਭੋਲੇ ਨਾਥ ਨੂੰ ਉਹ ਪਹਿਚਾਨ ਲਈ ਸਕੇ ਸਨ| ਲੇਕਿਨ ਜਦੋਂ ਉਨ੍ਹਾਂ ਨੂੰ ਨਾਰਦ ਜੀ ਨੇ ਆਕੇ ਵਾਸਤਵਿਕਤਾ ਦਾ ਗਿਆਨ ਕਰਵਾਇਆ ਤਾਂ ਉਹ ਸੱਚ ਨੂੰ ਸਮਝ ਦੇ ਸਮਰੱਥ ਹੋ ਸਕੇ ਸਨ| ਇਨਸਾਨ ਵੀ ਅੱਜ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਨਾ ਜਾਣਨ ਦੇ ਕਾਰਨ ਦੁੱਖੀ ਅਤੇ ਅਸ਼ਾਂਤ ਹੈ| ਲੇਕਿਨ ਇਨਸਾਨ ਉਸ ਪਰਮਾਤਮਾ ਨੂੰ ਉਸ ਸਮੇਂ ਤੱਕ ਨਹੀਂ ਜਾਣ ਸਕਦਾ ਜਦੋਂ ਤੱਕ ਉਸ ਦੇ ਜੀਵਨ ਵਿਚ ਨਾਰਦ ਰੂਪੀ ਗੁਰੂ ਦਾ ਆਗਮਨ ਨਹੀਂ ਹੋ ਜਾਂਦਾ| ਕਿਉਂਕਿ ਇਹ ਸ੍ਰਿਸ਼ਟੀ ਦਾ ਅਟੱਲ ਨਿਯਮ ਹੈ ਕਿ ਜਿਸ ਨੇ ਵੀ ਪਰਮਾਤਮਾ ਰੂਪੀ ਰਹੱਸ ਨੂੰ ਜਾਣਿਆ, ਉਸ ਦੇ ਜੀਵਨ ਵਿਚ ਸਭ ਤੋਂ ਪਹਿਲਾ ਇਕ ਪੂਰਨ ਦਾ ਆਗਮਨ ਹੋਇਆ ਹੈ|
ਕਥਾ ਨੂੰ ਸ਼ਰਵਣ ਕਰਨ ਲਈ ਹਾਜਰ ਹੋਈ ਸੰਗਤ ਨੇ ਮਧੁਰ ਭਜਨਾਂ ਦਾ ਭਰਪੂਰ ਆਨੰਦ ਲਿਆ ਅਤੇ ਕਥਾ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਦੁਆਰਾ ਕੀਤੀ ਗਈ|

Leave a Reply

Your email address will not be published. Required fields are marked *