ਸ਼ਿਵ ਮੰਦਰ ਵਿੱਚ ਬੂਟੇ ਲਗਾਏ

ਐਸ ਏ ਐਸ ਨਗਰ, 5 ਮਾਰਚ (ਸ.ਬ.) ਸ਼ਿਵ ਮੰਦਰ ਆਜਾਦ ਕਾਲੋਨੀ ਬਲੌਂਗੀ ਵਿਖੇ ਮਿਉਂਸਪਲ ਕੌਂਸਲਰ ਅਰੁਣ ਸ਼ਰਮਾ ਅਤੇ ਭਾਜਪਾ ਘੱੱਟ ਗਿਣਤੀ ਮੋਰਚਾ ਦੇ ਪ੍ਰਧਾਨ ਸ੍ਰੀ ਜਾਵੇਦ ਅਸਲਮ ਵਲੋਂ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ|
ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਨਵੇਂ ਰੁੱਖ ਲਗਾਉਣੇ ਬਹੁਤ ਜਰੂਰੀ ਹਨ| ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਘੱਟੋ-ਘੱਟ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਜੋ ਕਿ ਸਾਡੀ ਜਿੰਦਗੀ ਲਈ ਬਹੁਤ ਹੀ ਜਰੂਰੀ ਹੈ|
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਲਾਲ ਬਹਾਦਰ, ਵਿਜੈ ਡੋਗਰਾ, ਲਖਵਿੰਦਰ ਸਿੰਘ ਅਤੇ ਹੋਰ ਵੀ ਕਈ ਮੌਜੂਦ ਸਨ|

Leave a Reply

Your email address will not be published. Required fields are marked *