ਸ਼ਿਵ ਮੰਦਰ ਵਿੱਚ ਮੂਰਤੀ ਸਥਾਪਨਾ ਕੀਤੀ

ਐਸ ਏ ਐਸ ਨਗਰ, 5 ਜੂਨ (ਸ.ਬ.) ਸ੍ਰੀ ਸ਼ਿਵ ਮੰਦਿਰ ਪਿੰਡ ਨਾਨੂੰ ਮਾਜਰਾ ਸੈਕਟਰ-86 ਵਿਖੇ ਅੱਜ ਸ੍ਰੀ ਮਾਤਾ ਨੈਣਾਂ ਦੇਵੀ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ  ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 1 ਜੂਨ ਤੋਂ ਹੀ ਮੰਦਰ ਵਿੱਚ ਮੂਰਤੀਆਂ ਦੀ ਪੂਜਾ ਚਲ ਰਹੀ ਸੀ| ਅੱਜ ਸਵੇਰੇ ਮੂਰਤੀਆਂ ਦੀ ਪੂਜਾ ਅਤੇ ਸਥਾਪਨਾ ਕੀਤੀ ਗਈ|
ਇਸ ਉਪਰੰਤ ਹਵਨ ਕੀਤਾ ਗਿਆ| ਇਸ ਮੌਕੇ ਲੰਗਰ ਵੀ ਵਰਤਾਇਆ ਗਿਆ| ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ, ਸ਼ੁਸੀਲ ਅਤਰੀ ਪ੍ਰਧਾਨ ਸਨਾਤਨ ਧਰਮ  ਸਭਾ ਮੁਹਾਲੀ, ਸ. ਚਰਨਜੀਤ ਸਿੰਘ ਸੈਣੀ ਚੇਅਰਮੈਨ ਪ੍ਰੀਤ ਲੈਂਡ ਪ੍ਰਮੋਟਰ ਅਤੇ ਡਿਵੈਲਪਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *