ਸ਼ਿਵ ਸੈਨਾ ਪੰਜਾਬ ਦੇ ਆਗੂ ਸ਼ਿਵ ਸੈਨਾ ਹਿੰਦ ਵਿਚ ਸ਼ਾਮਿਲ

ਐਸ. ਏ. ਐਸ ਨਗਰ, 15 ਦਸੰਬਰ (ਸ.ਬ.) ਸ਼ਿਵ ਸੈਨਾ ਹਿੰਦ ਦੀ ਇੱਕ ਮੀਟਿੰਗ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਸ਼ਿਵ ਸੈਨਾ ਪੰਜਾਬ ਨੂੰ ਛੱਡ ਕੇ ਸ਼ਿਵ ਸੈਨਾ ਹਿੰਦ ਵਿੱਚ ਸ਼ਾਮਿਲ ਹੋਏ ਰਾਜੇਸ਼ ਮਲਿਕ ਅਤੇ ਸੋਨੀ ਗਰਗ, ਵਿਪਨ ਰਿਹਾਨ, ਕਰਨ, ਰਾਹੁਲ ਦਾ ਸਵਾਗਤ ਕੀਤਾ ਗਿਆ| ਇਸ ਮੌਕੇ ਰਾਜੇਸ਼ ਮਲਿਕ ਨੂੰ ਪੰਜਾਬ ਦਾ ਉਪ ਚੇਅਰਮੈਨ ਅਤੇ ਸੋਨੀ ਗਰਗ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ|
ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸ੍ਰੀ ਰਾਮ ਜੀ ਦੇ ਮੰਦਰ ਨਿਰਮਾਣ ਲਈ ਹਰ ਹਫਤੇ ਲੋਕ ਸ਼ਿਵ ਸੈਨਾ ਹਿੰਦ ਦੇ ਨਾਲ ਜੁੜ ਰਹੇ ਹਨ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਹਿੰਦੂ ਜਾਗ ਗਿਆ ਹੈ ਅਤੇ ਆਪਣਾ ਨਿਜੀ ਸਵਾਰਥ ਤਿਆਗ ਕੇ ਦੇਸ਼ ਸੰਸਕ੍ਰਿਤੀ ਦੀ ਸੇਵਾ ਵਿੱਚ ਪਾਰਟੀ ਦੇ ਨਾਲ ਖੜਾ ਹੋ ਗਿਆ ਹੈ ਜਲਦੀ ਹੀ ਰਾਮ ਮੰਦਰ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ| ਇਸ ਮੌਕੇ ਰਜਿੰਦਰ ਧਾਰੀਵਾਲ ਅਤੇ ਕਿਰਤ ਮੁਹਾਲੀ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦੇ ਡਰ ਨਾਲ ਹੁਣ ਖਾਲਿਸਤਾਨੀ ਸਮਰਥਕਾਂ ਦੇ ਹੌਂਸਲੇ ਡਿੱਗ ਗਏ ਹਨ| ਦੇਸ਼ ਦੀ ਅਖੰਡਤਾ ਤੇ ਕੋਈ ਵੀ ਹਮਲਾ ਕਰੇਗਾ ਉਸ ਨੂੰ ਸ਼ਿਵ ਸੈਨਾ ਹਿੰਦ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ|

Leave a Reply

Your email address will not be published. Required fields are marked *