ਸ਼ਿਵ ਸੈਨਾ ਬਾਲ ਠਾਕਰੇ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਚੰਦਰ ਸ਼ੇਖਰ ਆਪਣੇ ਸਾਥੀਆਂ ਸਮੇਤ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਹੋਏ ਸ਼ਾਮਿਲ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੀ ਇੱਕ ਮੀਟਿੰਗ ਪਾਰਟੀ ਦੇ ਜਿਲ੍ਹਾ ਚੇਅਰਮੈਨ ਤੇ ਠੇਕੇਦਾਰ ਬ੍ਰਿਗੇਡ ਦੇ ਪ੍ਰਧਾਨ ਠੇਕੇਦਾਰ ਗਿਆਨ ਚੰਦ ਯਾਦਵ ਅਤੇ ਪਾਰਟੀ ਦੇ ਵਾਈਸ ਚੇਅਰਮੈਨ ਰਜਿੰਦਰ ਮੂੰਡੀ ਖਰੜ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿਚ ਪਾਰਟੀ ਦੇ ਉੱਤਰ ਭਾਰਤ ਪ੍ਰਮੁੱਖ ਅਤੇ ਠੇਕੇਦਾਰ ਬ੍ਰਿਗੇਡ ਦੇ ਚੇਅਰਮੈਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ਤੇ              ਪਹੁੰਚੇ| ਮੀਟਿੰਗ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਚੰਦਰ ਸ਼ੇਖਰ ਆਪਣੀ ਪੂਰੀ ਟੀਮ ਸਮੇਤ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ             ਹੋਏ|
ਇਸ ਮੌਕੇ ਨਿਸ਼ਾਂਤ ਸ਼ਰਮਾ ਅਤੇ           ਠੇਕੇਦਾਰ ਗਿਆਨ ਚੰਦ ਯਾਦਵ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ|
ਮੀਟਿੰਗ ਵਿੱਚ ਹਫੀਜ਼ ਅਹਿਮਦ, ਬਾਲਮਿਕੀ ਸਾਹਨੀ, ਰਾਜ ਕੁਮਾਰ, ਕੌਸ਼ਲੇਂਦਰ ਕੁਮਾਰ ਯਾਦਵ, ਜਗਦੰਬਾ ਪ੍ਰਸਾਦ, ਮੁਹਮੰਦ ਰਹਿਮਤ, ਰਾਕੇਸ਼ ਕੁਮਾਰ, ਰਾਜ ਕਰਨ ਯਾਦਵ, ਪ੍ਰਮੋਦ ਯਾਦਵ, ਜਤਿੰਦਰ ਮਿਸ਼ਰਾ, ਰਾਜੇਸ਼ ਸਾਹਨੀ, ਗੁਰਦੇਵ ਸਿੰਘ, ਅਨਿਲ ਮਿਸ਼ਰਾ ਸ਼ਾਮਿਲ ਹੋਏ ਹਨ| ਇਸ ਮੌਕੇ ਪਾਰਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ|

Leave a Reply

Your email address will not be published. Required fields are marked *