ਸ਼ਿਵ ਸੈਨਾ ਵਲੋਂ ਧਰਮ ਸਾਂਸਦ 25 ਮਾਰਚ ਨੂੰ

ਐਸ ਏ ਐਸ ਨਗਰ, 19 ਮਾਰਚ (ਸ.ਬ.) ਸ਼ਿਵ ਸੈਨਾ ਹਿੰਦ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਆਸ਼ਾ ਕਾਲੀਆ ਨੇ ਕਿਹਾ ਹੈ ਕਿ ਪਾਰਟੀ ਵਲੋਂ 25 ਮਾਰਚ ਨੂੰ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਕਹਿਣ ਤੇ ਪੰਜਾਬ ਪ੍ਰਧਾਨ ਸੌਰਵ ਅਰੋੜਾ ਦੀ ਅਗਵਾਈ ਵਿੱਚ ਧਰਮ ਸਾਂਸਦ ਰੱਖੀ ਗਈ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਵਿੱਚ ਸੰਤ ਮਹਾਂਪੁਰਸ਼ ਸ਼ਾਮਲ ਹੋਣਗੇ| ਉਹਨਾਂ ਮੰਗ ਕੀਤੀ ਕਿ ਇਤਿਹਾਸਿਕ ਮੰਦਰਾਂ ਨੂੰ ਸਰਕਾਰ ਤੋਂ 100 ਕਰੋੜ ਦਾ ਪੈਕੇਜ ਦਿੱਤਾ ਜਾਵੇ, ਗਊ ਧਨ ਲਈ ਜਮੀਨ ਦਿੱਤੀ ਜਾਵੇ, ਦੇਵੀ ਦੇਵਤਿਆਂ ਦਾ ਮਜਾਕ ਉਡਾਉਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ| ਇਸ ਮੌਕੇ ਜਿਲ੍ਹਾ ਪ੍ਰਧਾਨ ਅਨਿਤਾ ਮੋਰਿਆ, ਸੈਕਟਰ ਜਸਵਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *