ਸ਼ਿਵ ਸੈਨਾ ਸ਼ੇਰੇ ਹਿੰਦ ਦੇ ਆਗੂ ਬਲਜੀਤ ਢਿਲੋਂ ਸਾਥੀਆ ਸਮੇਤ ਹਿੰਦੂ ਤਖਤ ਵਿੱਚ ਸ਼ਾਮਲ

ਐਸ.ਏ.ਐਸ.ਨਗਰ, 31 ਦਸੰਬਰ (ਸ.ਬ.) ਸ਼ਿਵ ਸੈਨਾ ਸ਼ੇਰੇ ਹਿੰਦ ਦੇ ਆਗੂ ਬਲਜੀਤ ਢਿਲੋਂ ਆਪਣੇ ਸਾਥੀਆਂ ਸਮੇਤ ਹਿੰਦੂ ਤਖਤ ਵਿੱਚ ਸ਼ਾਮਲ ਹੋਏ ਜਦੋਂ ਕਿ ਉਹਨਾਂ ਦਾ ਆਪਣਾ ਸੰਗਠਨ ਵੀ ਕੰਮ ਕਰਦਾ ਰਹੇਗਾ| ਸ੍ਰੀ ਢਿੱਲੋਂ ਆਪਣੇ ਸਾਥੀਆਂ ਸਮੇਤ ਮੁਹਾਲੀ ਸਥਿਤ ਹਿੰਦੂ ਜਗਤ ਦੇ ਧਰਮ ਗੁਰੂ ਪੰਚਾਗਿਰੀ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਪਹੁੰਚੇ| ਇਸ ਮੌਕੇ ਆਲ ਇੰਡੀਆ ਹਿੰਦੂ ਸਟੂਡੈਂਟ                ਫੈਡਰੇਸ਼ਨ ਨਾਰਥ ਇੰਡੀਆ ਮੁਖੀ ਅਤੇ ਹਿੰਦੂ ਤਖਤ ਦੇ ਰਾਸ਼ਟਰੀ ਉਪ ਪ੍ਰਧਾਨ ਨਿਸ਼ਾਂਤ ਸ਼ਰਮਾ, ਰੋਹਿਤ ਸਾਹਨੀ, ਸੌਰਵ ਅਰੋੜਾ ਤ੍ਰਿਪਾਠੀ, ਰਾਹੁਲ ਸ਼ਰਮਾ, ਰਜਿੰਦਰ ਮੁੰਡੀ ਖਰੜ ਵੀ ਮੌਜੂਦ ਸਨ|
ਇਸ ਮੌਕੇ ਜਗਤਗੁਰੁ ਪੰਚਾਨੰਦ ਗਿਰੀ ਨੇ ਕਿਹਾ ਕਿ ਸਾਰੇ ਅਹੁਦੇਦਾਰ ਆਪੋ ਆਪਣੇ ਇਲਾਕੇ ਵਿੱਚ ਧਰਮ ਪ੍ਰਚਾਰ ਕਰਨ ਅੱਜ ਪੂਰਾ ਦੇਸ਼ ਅੱਤਵਾਦ ਤੋਂ ਪੀੜਤ ਹੈ, ਜਿਸ ਲਈ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ ਹੈ| ਉਹਨਾਂ ਕਿਹਾ ਕਿ ਕ੍ਰਿਸਮਿਸ ਦੇ ਜੱਸ਼ਨ ਤਾਂ ਲੋਕ ਮਹੀਨਾ ਪਹਿਲਾ ਹੀ ਸ਼ੁਰੂ ਕਰ ਦਿੰਦੇ ਹਨ ਪਰ ਸ਼ਹੀਦੀ ਜੋੜ ਮੇਲੇ ਦੀ ਲੋਕਾਂ ਨੂੰ ਜਾਣਕਾਰੀ ਘੱਟ ਹੈ| ਉਹਨਾਂ ਕਿਹਾ ਕਿ ਸ਼ਹੀਦੀ ਜੋੜ ਮੇਲੇ ਉਪਰ ਰਾਸ਼ਟਰੀ ਛੁੱਟੀ ਐਲਾਨ ਕੇ ਦੇਸ਼ ਪੱਧਰ ਤੇ ਸਰਕਾਰੀ ਤੌਰ ਦੇ ਇਹ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਹੈ|

Leave a Reply

Your email address will not be published. Required fields are marked *