ਸ਼ਿਵ ਸੈਨਾ ਹਿੰਦੁਸਤਾਨ ਦੇ ਕਈ ਆਗੂ ਸ਼ਿਵ ਸੈਨਾ ਹਿੰਦ ਵਿਚ ਸ਼ਾਮਲ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਸ਼ਿਵ ਸੈਨਾ ਹਿੰਦੁਸਤਾਨ ਦੇ ਕਈ ਆਗੂ ਤੇ ਵਰਕਰ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼ਿਵ ਸੈਨਾ ਹਿੰਦ ਵਿਚ ਸ਼ਾਮਲ ਹੋ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਦਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਉੱਤਰ ਭਾਰਤ ਮੁਖੀ ਸ਼ਿਵਦੱਤ ਵਸ਼ਿਸ਼ਟ, ਰਾਸ਼ਟਰੀ ਕਾਰਜਕਰਨੀ ਮੈਂਬਰ ਅਨਿਲ ਤਾਰਾ, ਹਿਮਾਚਲ ਪ੍ਰਦੇਸ਼  ਦੇ ਜਨਰਲ ਸਕੱਤਰ ਠਾਕੁਰ ਭਾਗ ਸਿੰਘ, ਪ੍ਰਦੇਸ਼ ਉਪ ਮੁਖੀ ਹਰੀਸ਼ ਅਟਵਾਲ, ਡਾਕਟਰ ਨਰੇਸ਼ ਸ਼ਰਮਾ ਆਪਣੀ ਪਾਰਟੀ ਨੂੰ ਛੱਡ ਕੇ ਸ਼ਿਵ ਸੈਨਾ ਹਿੰਦ ਵਿੱਚ ਸ਼ਾਮਲ ਹੋ ਗਏ ਹਨ| ਇਸ ਮੌਕੇ ਸਾਰੇ ਆਗੂਆਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *