ਸ਼ਿਵ ਸੈਨਾ ਹਿੰਦ ਜਾਰੀ ਰੱਖੇਗਾ ਖਾਲਿਸਤਾਨ ਦਾ ਵਿਰੋਧ : ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ, 22 ਜੂਨ (ਸ.ਬ.) ਸ਼ਿਵ ਸੈਨਾ ਹਿੰਦ ਦੇ ਮੁਖੀ ਨਿਸ਼ਾਂਤ ਸ਼ਰਮਾ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਵਲੋਂ ਖਾਲਿਸਤਾਨ ਦਾ ਲਗਾਤਾਰ ਵਿਰੋਧੀ ਜਾਰੀ ਰਹੇਗਾ|
ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ 23 ਜੂਨ ਨੂੰ ਸਹਾਰਾ ਗਰੁਪ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਵਲੋਂ ਰਾਮਪੂਰਾ ਫੂਲ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮ ਲ ਹੋ ਰਹੇ ਹਨ| ਉਹਨਾਂ ਕਿਹਾ ਕਿ ਉਹਨਾਂ ਦੇ ਇਸ ਖੂਨਦਾਨ ਕੈਂਪ ਵਿੱਚ ਸ਼ਾਮਲ ਹੋਣ ਦਾ ਦਲ ਖਾਲਸਾ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਵਲੋਂ ਪੁਲੀਸ ਨੂੰ ਉਹਨਾਂ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਹੈ|
ਉਹਨਾਂ ਕਿਹਾ ਕਿ ਅਸਲ ਵਿੱਚ ਦਲ ਖਾਲਸਾ ਆਮ ਆਦਮੀ ਪਾਰਟੀ ਦੇ ਇਸ਼ਾਰੇ ਉਪਰ ਹੀ ਉਹਨਾਂ ਖਿਲਾਫ ਕਾਰਵਾਈਆਂ ਕਰ ਰਹੀ ਹੈ| ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਦੀ ਪੁਤਰੀ ਆਮ ਆਦਮੀ ਪਾਰਟੀ ਦੀ ਆਗੂ ਹੈ ਅਤੇ ਆਪ ਵਿਧਾਇਕ ਦੀ ਨੇੜਲੀ ਸਾਥੀ ਹੈ| ਇਸ ਕਰਕੇ ਆਮ ਆਦਮੀ ਪਾਰਟੀ ਦੇ ਕਹਿਣ ਤੇ ਹੀ ਦਲ ਖਾਲਸਾ ਵਲੋਂ ਉਹਨਾਂ ਦਾ ਰਾਮਪੂਰਾ ਫੂਲ ਵਿੱਚ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਉਹ ਭਾਰਤ ਦੇ ਵਾਸੀ ਹਨ ਅਤੇ ਭਾਰਤ ਵਿੱਚ ਹੀ ਕਿਸੇ ਪਾਸੇ ਜਾਣ ਲਈ ਉਹਨਾਂ ਨੂੰ ਦਲ ਖਾਲਸਾ ਤੋਂ ਆਗਿਆ ਲੈਣ ਦੀ ਲੋੜ ਨਹੀਂ ਹੈ|

Leave a Reply

Your email address will not be published. Required fields are marked *