ਸ਼ਿਵ ਸੈਨਾ ਹਿੰਦ ਦਾ ਪਹਿਲਾ ਸਥਾਪਨਾ ਦਿਵਸ 18 ਮਈ ਨੂੰ

ਐਸ ਏ ਐਸ ਨਗਰ, 16 ਮਈ (ਸ.ਬ.) ਸ਼ਿਵ ਸੈਨਾ ਿਹੰਦ ਦੀ ਇੱਕ ਮੀਟਿੰਗ ਉਤਰੀ ਭਾਰਤ ਚੇਅਰਮੈਨ ਰਜਿੰਦਰ ਧਾਰੀਵਾਲ ਦੀ ਅਗਵਾਈ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਧਾਰੀਵਾਲ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦਾ ਪਹਿਲਾ ਸਥਾਪਨਾ ਦਿਵਸ ਪਾਰਟੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿੱਚ 18 ਮਈ ਨੂੰ ਜਲੰਧਰ ਵਿਖੇ ਮਨਾਇਆ ਜਾਵੇਗਾ| ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ 12 ਰਾਜਾਂ ਦੇ 60 ਸ਼ਹਿਰਾਂ ਤੋਂ ਪਾਰਟੀ ਦੇ ਆਗੂ ਅਤੇ ਵਰਕਰ ਹਿੱਸਾ ਲੈਣਗੇ| ਇਸ ਸਮਾਗਮ ਵਿੱਚ ਕਈ ਸਾਧੂ ਮਹਾਤਮਾ ਵੀ ਹਿੱਸਾ ਲੈਣਗੇ|
ਇਸ ਮੌਕੇ ਪਾਰਟੀ ਦੇ ਯੁਵਾ ਸਕੱਤਰ ਕੀਰਤ ਸਿੰਘ, ਜਿਲ੍ਹਾ ਪ੍ਰਧਾਨ ਗਿਆਨ ਚੰਦ ਯਾਦਵ ਵੀ ਮੌਜੂਦ ਸਨ|

Leave a Reply

Your email address will not be published. Required fields are marked *