ਸ਼ਿਵ ਸੈਨਾ ਹਿੰਦ ਦੇ ਪ੍ਰਵਾਸੀ ਵਿੰਗ ਦੇ ਅਹੁਦੇਦਾਰ ਨਿਯੁਕਤ

to
ਐਸ ਏ ਐਸ ਨਗਰ, 6 ਜੁਲਾਈ (ਸ.ਬ.) ਸ਼ਿਵ ਸੈਨਾ ਹਿੰਦ ਦੀ ਇੱਕ ਮੀਟਿੰਗ ਸੰਗਠਨ ਦੇ ਪੰਜਾਬ ਵਾਈਸ   ਚੇਅਰਮੈਨ ਕੀਰਤ ਸਿੰਘ ਮੁਹਾਲੀ ਵਿਚ ਹੋਈ, ਜਿਸ ਵਿਚ ਸੰਗਠਨ ਦੇ ਕੌਮੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ, ਰਾਸ਼ਟਰੀ ਬੁਲਾਰੇ ਅਸ਼ੋਕ ਤਿਵਾਰੀ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਆਸ਼ਾ ਕਾਲੀਆ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ| ਇਸ ਮੀਟਿੰਗ ਵਿੱਚ ਸੰਗਠਨ ਦਾ ਵਿਸਤਾਰ ਕਰਦੇ ਹੋਏ ਸ੍ਰੀ ਜਗਦੀਪ ਰਾਣਾ ਨੂੰ ਸ਼ਿਵ ਸੈਨਾ ਹਿੰਦ ਦੇ ਪ੍ਰਵਾਸੀ ਵਿੰਗ ਦਾ ਪ੍ਰਦੇਸ਼, ਪ੍ਰਧਾਨ ਨਿਯੁਕਤ ਕੀਤਾ ਗਿਆ| ਇਸ ਮੌਕੇ ਅਨਿਲ ਜੈਨ ਨੂੰ ਪ੍ਰਵਾਸੀ ਵਿੰਗ ਦਾ ਸੀਨੀਅਰ ਉਪ ਪ੍ਰਧਾਨ ਅਜਯ ਬੇਰੀ ਨੂੰ ਉਪ ਪ੍ਰਧਾਨ, ਸੰਜਯ ਬੇਰੀ ਨੂੰ ਜਨਰਲ ਸਕੱਤਰ, ਸੰਜਯ ਗਿਲ ਨੂੰ ਜੁਆਂਇਟ ਸਕੱਤਰ ਨਿਯੁਕਤ ਕੀਤਾ ਗਿਆ|

Leave a Reply

Your email address will not be published. Required fields are marked *