ਸ਼ਿਵ ਸੈਨਾ ਹਿੰਦ ਨੇ ਪਾਕਿਸਤਾਨ ਦਾ ਝੰਡਾ ਫੂਕਿਆ

ਐਸ ਏ ਐਸ ਨਗਰ, 11 ਜੁਲਾਈ (ਸ. ਬ.) ਅਮਰਨਾਥ ਯਾਤਰਾ ਉਪਰ ਅੱਤਵਾਦੀਆਂ ਵਲੋਂ ਮਾਰੇ ਗਏ ਸ਼ਰਧਾਲੂਆਂ ਦੇ ਵਿਰੋਧ ਵਿਚ ਸ਼ਿਵ ਸੈਨਾ ਹਿੰਦ ਨੇ ਰਾਸ਼ਟਰੀ ਬੁਲਾਰੇ ਅਸ਼ੋਕ ਤਿਵਾੜੀ ਅਤੇ ਪੰਜਾਬ ਚੇਅਰਮੈਨ ਰਜਿੰਦਰ ਧਾਰੀਵਾਲ ਦੀ ਅਗਵਾਈ ਵਿਚ ਪਾਕਿਸਤਾਨ ਦਾ ਝੰਡਾ ਫੂਕਿਆ| ਇਸ ਮੌਕੇ ਉਹਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ| ਇਸ ਮੌਕੇ ਵਿਸ਼ੇਸ ਤੌਰ ਉਪਰ ਪਹੁੰਚੇ  ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ  ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲੋਂ ਸਾਰੇ ਸਬੰਧ ਤੋੜ ਲੈਣੇ ਚਾਹੀਦੇ ਹਨ ਅਤੇ ਪਾਕਿਸਤਾਨ ਨਾਲ ਆਰ ਪਾਰ ਦੀ ਲੜਾਈ ਲੜਨੀ ਚਾਹੀਦੀ ਹੈ| ਉਹਨਾ ਕਿਹਾ ਕਿ ਜੇ ਅਮਰਨਾਥ ਯਾਤਰਾ ਉਪਰ ਗਏ ਯਾਤਰੀਆਂ ਉਪਰ ਹਮਲੇ ਬੰਦ ਨਾ ਹੋਏ ਤਾਂ ਪੰਜਾਬ ਵਿਚ ਰਹਿ ਰਹੇ ਸਾਰੇ ਕਸ਼ਮੀਰੀਆਂ ਨੂੰ ਵੀ ਪੰਜਾਬ ਵਿਚ ਨਹੀਂ ਰਹਿਣ ਦਿਤਾ ਜਾਵੇਗਾ ਅਤੇ ਕਿਸੇ ਵੀ ਕਸ਼ਮੀਰੀ ਨੂੰ ਪੰਜਾਬ ਵਿਚ ਨਹੀਂ ਆਉਣ ਦਿਤਾਜਾਵੇਗਾ| ਉਹਨਾਂ ਨੇ ਹਿੰਦੂ ਸੰਗਠਨਾ ਵਲੋਂ 14 ਜੁਲਾਈ ਦੇ ਦਿਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ|

Leave a Reply

Your email address will not be published. Required fields are marked *