ਸ਼ਿਵ ਸੈਨਾ ਹਿੰਦ ਨੇ ਫੂਕੇ ਵੈਲਨ ਟਾਈਨ ਡੇਦੇ ਕਾਰਡ ਅਤੇ ਟੈਡੀ ਬੀਅਰ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਵੈਲੇਟਾਈਨ ਡੇਅ ਦਾ ਵਿਰੋਧ ਕਰਦੇ ਹੋਏ ਸ਼ਿਵ ਸੈਨਾ ਹਿੰਦ ਵਲੋਂ ਅੱਜ ਕਾਰਡ ਅਤੇ ਟੈਡੀ ਬੀਅਰ ਫੂਕੇ ਗਏ| ਇਸ ਮੌਕੇ ਸੰਬੋਧਨ ਕਰਦਿਆਂ ਆਈ ਟੀ ਸੈਲ ਦੇ ਪ੍ਰਧਾਨ ਕਰਨ ਅਰੋੜਾ ਨੇ ਕਿਹਾ ਕਿ ਵੈਲੇਨਟਾਈਨ ਡੇਅ ਯੂਰੋਪੀਅਨ ਸਭਿਅਤਾ ਦਾ ਤਿਉਹਾਰ ਹੈ| ਭਾਰਤ ਨਾਲ ਇਸ ਤਿਉਹਾਰ ਦਾ ਕੋਈ ਸੰਬਧ ਨਹੀਂ ਹੈ, ਇਸ ਲਈ ਭਾਰਤ ਵਿੱਚ ਇਹ ਤਿਉਹਾਰ ਨਹੀਂ ਮਨਾਇਆ ਜਾਣਾ ਚਾਹੀਦਾ| ਉਹਨਾਂ ਕਿਹਾ ਕਿ ਵੈਲੇਨਟਾਈਨ ਡੇਅ ਪਿਆਰ ਦੀ ਥਾਂ ਅਸ਼ਲੀਲਤਾ ਦਾ ਤਿਉਹਾਰ ਬਣ ਗਿਆ ਹੈ|
ਇਸ ਮੌਕੇ ਅਸ਼ਵਨੀ ਅਰੋੜਾ, ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਆਸ਼ਾ ਕਾਲੀਆ, ਐਸ ਸੀ ਵਿੰਗ ਪੰਜਾਬ ਪ੍ਰਧਾਨ ਰਾਜ ਕੁਮਾਰ ਭੱਟੀ, ਪੰਜਾਬ ਦੇ ਉਪ ਚੇਅਰਮੈਨ ਰਾਜੇਸ਼ ਮਲਿਕ, ਖਰੜ ਦੇ ਆਈ ਟੀ ਸੈਲ ਦੇ ਪ੍ਰਧਾਨ ਮਨੋਜ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *