ਸ਼ਿਵ ਸੈਨਾ ਹਿੰਦ ਫੂਕੇਗੀ ਭਗਵੰਤ ਮਾਨ ਦੇ ਪੁਤਲੇ : ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਸ਼ਿਵ ਸੈਨਾ ਹਿੰਦ ਦੀ ਇਕ ਮੀਟਿੰਗ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਆਪ ਐਮ ਪੀ ਸ੍ਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਹਿੰਦੂ ਨੇਤਾਵਾਂ ਦੀਆਂ ਹਤਿਆਵਾਂ ਦੇ ਦੋਸ਼ ਵਿਚ ਫੜੇ ਗਏ ਯੂ ਕੇ ਦੇ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੋਹਲ ਦੇ ਸਮਰਥਕ ਐਮ ਪੀ ਭਗਵੰਤ ਮਾਨ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ| ਉਹਨਾਂ ਕਿਹਾ ਕਿ ਜੱਗੀ ਜੋਹਲ ਦੇ ਹੱਕ ਵਿਚ ਫੇਸਬੁੱਕ ਉਪਰ ਆਵਾਜ ਉਠਾ ਕੇ ਭਗਵੰਤ ਮਾਨ ਨੇ ਸਾਬਿਤ ਕਰ ਦਿਤਾ ਹੈ ਕਿ ਆਮ ਆਦਮੀ ਪਾਰਟੀ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ| ਉਹਨਾਂ ਕਿਹਾ ਕਿ ਕੇਜਰੀਵਾਲ ਦਾ ਖਾਲਿਸਤਾਨੀਆਂ ਦੇ ਘਰਾਂ ਵਿਚ ਰਾਤ ਗੁਜਾਰਨਾ ਵਿਚ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ| ਉਹਨਾਂ ਕਿਹਾ ਕਿ ਭਗਵੰਤ ਮਾਨ ਦੇ ਮੁੰਹੋ ਵਿਚੋਂ ਅਜੇ ਤੱਕ ਹਿੰਦੂਆਂ ਦੇ ਪੱਖ ਵਿਚ ਇਕ ਵੀ ਆਵਾਜ ਨਹੀਂ ਨਿਕਲੀ| ਭਗਵੰਤ ਮਾਨ ਆਈ ਐਸ ਆਈ ਅਤੇ ਖਾਲਿਸਤਾਨੀਆਂ ਦੇ ਇਸ਼ਾਰੇ ਤੇ ਜੱਗੀ ਜੋਹਲ ਨਾਲ ਹਮਦਰਦੀ ਦਿਖਾ ਰਹੇ ਹਨ|
ਉਹਨਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਵਿਧਾਇਕ ਖਹਿਰਾ ਦੇ ਡਰੱਗ ਮਾਮਲੇ ਵਿਚ ਫਸਣ ਸਬੰਧੀ ਕੋਈ ਬਿਆਨ ਨਹੀਂ ਦੇ ਰਹੇ| ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਬੁੱਧਵਾਰ ਨੂੰ ਭਗਵੰਤ ਮਾਨ ਦੇ ਘਰ ਦੇਸ਼ ਧ੍ਰੋਹੀ, ਦੇਸ਼ ਦਾ ਗਦਾਰ, ਅੱਤਵਾਦੀਆਂ ਦਾ ਸਮਰਥਕ ਵਰਗੇ ਬੋਰਡ ਲਗਾ ਕੇ ਭਗਵੰਤ ਮਾਨ ਦਾ ਪੁੱਤਲਾ ਫੂਕੇਗੀ|

Leave a Reply

Your email address will not be published. Required fields are marked *