ਸ਼ਿਵ ਸੈਨਾ ਹਿੰਦ ਵਲੋਂ ਕੇ ਪੀ ਐਸ ਗਿੱਲ ਦੀ ਪਤਨੀ ਨੂੰ ਕੈਬਨਿਟ ਰੈਂਕ ਦੇਣ ਦੀ ਮੰਗ

ਐਸ. ਏ. ਐਸ. ਨਗਰ, 27 ਜੂਨ (ਸ.ਬ.) ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਬਕਾ ਪੁਲੀਸ ਮੁਖੀ ਕੇ ਪੀ ਐਸ ਗਿੱਲ ਦੀ ਪਤਨੀ ਨੂੰ ਕੈਬਨਿਟ ਰੈਂਕ ਦਿੱਤਾ ਜਾਵੇ|
ਅੱਜ ਇੱਕ ਬਿਆਨ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਸ੍ਰੀ ਗਿੱਲ ਦਾ ਅਹਿਮ ਰੋਲ ਰਿਹਾ ਹੈ ਇਸ ਲਈ ਸ੍ਰੀ ਗਿੱਲ ਨੂੰ ਸ਼ਹੀਦ ਦਾ ਦਰਜਾ ਅਤੇ ਉਹਨਾਂ ਦੀ ਪਤਨੀ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਜਾਵੇ ਉਹਨਾਂ ਕਿਹਾ ਕਿ ਸ੍ਰ. ਗਿੱਲ ਦੇ ਜੱਦੀ ਜਿਲ੍ਹਾ ਲੁਧਿਆਣਾ ਵਿੱਚ ਸ੍ਰ. ਗਿੱਲ ਦੇ ਨਾਮ ਵੱਡਾ ਹਸਪਤਾਲ ਅਤੇ ਯੂਨੀਵਰਸਿਟੀ ਬਨਾਏ ਜਾਣ|  ਉਹਨਾਂ ਕਿਹਾ ਕਿ ਹਰ ਸ਼ਹਿਰ ਵਿੱਚ ਸ੍ਰ. ਗਿੱਲ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਜਾਣ| ਉਹਨਾਂ ਮੰਗ ਕੀਤੀ ਕਿ 35 ਹਜਾਰ ਹਿੰਦੂਆਂ ਨੂੰ ਦੰਗਾ ਪੀੜਤ ਮੰਨ ਕੇ ਮੁਆਵਜਾ ਦਿੱਤਾ ਜਾਵੇ ਅਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਬਵਾਇਆ ਜਾਵੇ|

Leave a Reply

Your email address will not be published. Required fields are marked *