ਸ਼ਿਵ ਸੈਨਾ ਹਿੰਦ ਵਲੋਂ ਡੀ ਜੀ ਪੀ ਨੂੰ ਪੱਤਰ ਲਿਖ ਕੇ ਵੱਖਵਾਦੀਆਂ ਵਿਰੁੱਧ ਕਾਰਵਾਈ ਦੀ ਮੰਗ

ਐਸ ਏ ਐਸ ਨਗਰ, 22 ਜੂਨ (ਸ.ਬ.) ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਅੱਜ ਡੀ ਜੀ ਪੀ ਪੰਜਾਬ ਦੇ ਨਾਮ ਐਸ ਐਸ ਪੀ ਮੁਹਾਲੀ ਨੂੰ ਮੰਗ ਪੱਤਰ ਦਿਤਾ ਹੈ| ਪਾਰਟੀ ਦੀ ਸਥਾਨਕ ਅਗਵਾਈ ਦੇ ਆਗੂਆਂ ਵਲੋਂ ਸ੍ਰੀ ਨਿਸ਼ਾਂਤ ਸ਼ਰਮਾ ਦਾ ਪੱਤਰ ਡੀ ਜੀ ਪੀ ਦੇ ਤਕ ਪੁੱਜਦਾ ਕਰਨ ਲਈ ਐਸ ਏ ਐਸ ਨਗਰ ਦੇ ਐਸ.ਪੀ. ਸ੍ਰ. ਪਰਮਿੰਦਰ ਸਿੰਘ ਭੰਡਾਲ ਨੂੰ ਸੌਂਪਿਆ| ਕਿਹਾ ਗਿਆ ਹੈ ਕਿ ਸ਼ੋਸ਼ਲ ਸਾਈਟਾਂ ਉਪਰ ਵੱਖ-ਵੱਖ ਵਿਅਕਤੀਆਂ ਵਲੋਂ ਖਾਲਿਸਤਾਨ ਪੱਖੀ ਸਾਈਟਾਂ ਚਲਾਈਆਂ ਜਾ ਰਹੀਆਂ ਹਨ| ਜਿਹਨਾਂ ਵਿੱਚ ਦੇਸ਼ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਹਿੰਦੂ ਦੇਵੀ ਦੇਵਤਿਆਂ ਬਾਰੇ ਮੰਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ|
ਉਹਨਾਂ ਮੰਗ ਕੀਤੀ ਕਿ ਇਹਨਾਂ ਸਾਈਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ| ਉਹਨਾਂ ਚਿਤਾਵਨੀ ਦਿਤੀ ਕਿ ਜੇ ਇਹਨਾਂ ਸਾਈਟਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਹਿੰਦੂ ਸਮਾਜ ਸੜਕਾਂ ਉਪਰ ਉਤਰੇਗਾ|

Leave a Reply

Your email address will not be published. Required fields are marked *