ਸ਼ਿਵ ਸੈਨਾ ਹਿੰਦ ਵਲੋਂ ਪੱਤਰਕਾਰ ਦੀ ਕੁਟਮਾਰ ਦੀ ਨਿਖੇਧੀ

ਐਸ ਏ ਐਸ ਨਗਰ, 18 ਅਕਤੂਬਰ (ਸ.ਬ. ) ਸ਼ਿਵ ਸੈਨਾ ਹਿੰਦ ਦੇ ਉਤਰ ਭਾਰਤ ਚੇਅਰਮੈਨ ਸ੍ਰੀ ਰਜਿੰਦਰ ਧਾਰੀਵਾਲ ਅਤੇ ਰਾਸ਼ਟਰੀ ਸਕੱਤਰ ਕੀਰਤ ਸਿੰਘ ਨੇ ਤਰਨਤਾਰਨ ਵਿਖੇ ਇਕ ਅਖਬਾਰ ਦੇ ਦਫਤਰ ਉਪਰ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ|
ਇਕ ਬਿਆਨ ਵਿੱਚ ਦੋਵਾਂ ਆਗੂਆਂ ਨੇ ਕਿਹਾ ਕਿ ਅਖਬਾਰ ਦੇ ਦਫਤਰ ਉਪਰ ਹਮਲਾ ਅਤੇ ਪੱਤਰਕਾਰ ਦੀ ਕੁਟਮਾਰ ਕਰਨਾ ਅੱਤਵਾਦੀਆਂ ਦਾ ਕੰਮ ਹੈ, ਇਸ ਲਈ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ| ਉਹਨਾਂ ਕਿਹਾ ਕਿ ਮੀਡੀਆ ਹੀ ਪ੍ਰਚਾਰ ਦਾ ਸਾਧਨ ਹੈ ਅਤੇ ਮੀਡੀਆ ਉਪਰ ਹਮਲੇ ਕਰਨੇ ਨਿੰਦਾ ਜਨਕ ਹਨ| ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਸੁੱਤੀ ਪਈ ਹੈ ਅਤੇ ਪੰਜਾਬ ਵਿੱਚ ਅੱਤਵਾਦੀਆਂ ਦਾ ਗੁੰਡਾ ਰਾਜ ਚਲ ਰਿਹਾ ਹੈ| ਉਹਨਾਂ ਕਿਹਾ ਕਿ ਕਸ਼ਮੀਰ ਦੇ ਅੱਤਵਾਦੀ ਪੰਜਾਬ ਦੇ ਅੱਤਵਾਦੀਆਂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ| ਉਹਨਾਂ ਕਿਹਾ ਕਿ ਅਖਬਾਰ ਦੇ ਦਫਤਰ ਉਪਰ ਹਮਲਾ ਕਰਨ ਅਤੇ ਪੱਤਰਕਾਰ ਦੀ ਕੁਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ| ਇਸ ਮੌਕੇ ਇਕਾਈ ਪੰਜਾਬ ਦੇ ਉਪ ਪ੍ਰਧਾਨ ਰਜਿੰਦਰ ਬਲ ਵੀ ਮੌਜੂਦ ਸਨ|

Leave a Reply

Your email address will not be published. Required fields are marked *