ਸ਼ਿਵ ਸੈਨਾ ਹਿੰਦ ਵੱਲੋਂ ਭਲਕੇ ਜਿਲ੍ਹਾ ਹੈਡਕੁਆਰਟਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਐਸ ਏ ਐਸ ਨਗਰ, 21 ਜੂਨ (ਸ.ਬ.) ਪਿਛਲੇ ਦਿਨੀਂ ਬਣੀ ਨਵੀਂ ਪਾਰਟੀ ਸ਼ਿਵ ਸੈਨਾ ਹਿੰਦ ਦੀ ਪੰਜਾਬ ਇਕਾਈ ਦੇ ਚੇਅਰਮੈਨ ਸ੍ਰ. ਰਜਿੰਦਰ ਧਾਲੀਵਾਲ, ਦੋਆਬਾ ਇਕਾਈ ਦੇ ਪ੍ਰਧਾਨ ਸ੍ਰੀ ਕੀਰਤ ਸਿੰਘ ਅਤੇ ਆਈ ਟੀ ਸੈਲ, ਪੰਜਾਬ ਦੇ ਪ੍ਰਧਾਨ ਸ੍ਰੀ ਅਤੁਲ ਸ਼ਰਮਾ ਨੇ ਸ਼ੋਸ਼ਲ ਮੀਡੀਆ ਵਿਚ ਹਿੰਦੂ ਧਰਮ ਦੇ ਖਿਲਾਫ ਚਲ ਰਹੀ ਪ੍ਰਚਾਰ ਸਮਗਰੀ ਤੇ ਰੋਸ ਜਾਹਿਰ ਕੀਤਾ ਹੈ| ਉਕਤ ਆਗੂਆਂ ਨੇ ਕਿਹਾ ਕਿ ਇਸ ਸੰਬੰਧੀ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਦੀਆਂ ਹਿਦਾਇਤਾਂ  ਤੇ 22 ਜੂਨ ਨੂੰ ਪਾਰਟੀ ਵਲੋਂ ਪੰਜਾਬ ਦੇ ਸਮੂਹ ਜਿਲ੍ਹਾ ਹੈਡਕੁਆਰਟਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ| ਪਾਰਟੀ ਦੀ ਮੰਗ ਹੈ ਕਿ ਸੋਸ਼ਲ ਮੀਡੀਆ ਤੇ ਦੇਸ਼ ਵਿਰੋਧੀ ਅਤੇ ਸਨਾਤਨ ਧਰਮ ਵਿਰੋਧੀ ਪ੍ਰਚਾਰ ਨੂੰ ਬੈਨ ਕੀਤਾ ਜਾਵੇ| ਸਨਾਤਨ ਦੇਵੀ ਦੇਵਤਾਵਾਂ ਦੇ ਖਿਲਾਫ ਕੁਝ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਮਾਮਲੇ ਦਰਜ ਹੋਣ, ਜੇਲਾਂ ਵਿੱਚ ਬੰਦ  ਦਹਿਸ਼ਤਪਸੰਦਾਂ ਨੂੰ ਹੀਰੋ ਬਣਾਉਣ ਵਾਲਿਆਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇ| ਆਪਸੀ ਭਾਈਚਾਰਕ ਸਾਂਝ ਵਿੱਚ ਦਰਾਰ ਪਾਉਣ ਵਾਲਿਆਂ ਤੇ ਕਾਰਵਾਈ ਹੋਵੇ ਅਤੇ ਖਾਲਿਸਤਾਨੀ ਸਮੱਗਰੀ ਤੇ ਬੈਨ ਲਗਾਇਆ ਜਾਵੇ|

Leave a Reply

Your email address will not be published. Required fields are marked *