ਸ਼ਿਵ ਸੈਨਾ ਹਿੰਦ 30 ਨੂੰ ਗੀਤਾ ਜੈਯੰਤੀ ਤੇ ਵੰਡੇਗੀ ਹਜ਼ਾਰਾਂ ਭਗਵਤ ਗੀਤਾ ਗ੍ਰੰਥ

ਐਸ ਏ ਐਸ ਨਗਰ, 27 ਨਵੰਬਰ (ਸ.ਬ.) ਸ਼ਿਵ ਸੈਨਾ ਹਿੰਦ ਦੀ ਇੱਕ ਮੀਟਿੰਗ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿੱਚ ਹੋਈ| ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਲਗਭਗ 100 ਜਿਲ੍ਹਿਆਂ ਵਿੱਚ 30 ਨਵੰਬਰ ਨੂੰ ਗੀਤਾ ਜਯੰਤੀ ਦੇ ਪਾਵਨ ਦਿਹਾੜੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼੍ਰੀ ਮਦ ਭਗਵਤਗੀਤਾ ਗਰੰਥ ਵੰਡੇਗੀ| ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਦਾ ਉਦੇਸ਼ ਹਿੰਦੂ ਸੰਸਕ੍ਰਿਤੀ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਸੇਵਾ ਵਿੱਚ ਰਹਿਣਾ ਹੈ| ਉਨ੍ਹਾਂ ਕਿਹਾ ਕਿ ਇਸ ਉਦੇਸ਼ ਨੂੰ ਲੈ ਕੇ ਸ਼ਿਵ ਸੈਨਾ ਹਿੰਦ ਹਿੰਦੂ ਧਰਮ ਦੀ ਸੇਵਾ ਕਰ ਰਹੀ ਹੈ|
ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਸ਼੍ਰੀ ਮਦ ਭਗਵਤ ਗੀਤਾ ਗ੍ਰੰਥ ਦਾ ਸਭ ਤੋਂ ਅਮੁੱਲ ਯੋਗਦਾਨ ਰਿਹਾ ਹੈ| ਮਹਾਤਮਾ ਗਾਂਧੀ, ਚੰਦਰ ਸ਼ੇਖਰ ਆਜ਼ਾਦ, ਸਵਾਮੀ ਵਿਵੇਕਾਨੰਦ, ਰਵਿੰਦਰਨਾਥ ਟੈਗੋਰ, ਮਦਨ ਮੋਹਨ ਮਾਲਵੀਅ ਆਦਿ ਦੇਸ਼ ਭਗਤਾਂ ਨੇ ਗੀਤਾ ਗ੍ਰੰਥ ਪੜ ਕੇ ਹੀ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਦਿੱਤਾ| ਗੀਤਾ ਗ੍ਰੰਥ ਪੜ ਕਰ ਦੇਸ਼ ਦੀ ਅਜ਼ਾਦੀ ਲਈ ਹਜ਼ਾਰਾਂ ਲੋਕ ਹਸਦੇ ਹਸਦੇ ਕੁਰਬਾਨ ਹੋ ਗਏ|

Leave a Reply

Your email address will not be published. Required fields are marked *