ਸ਼ੀਤ ਲਹਿਰ ਨਾਲ ਕੰਬਿਆਂ ਅਤੇ ਧੁੰਦ ਨਾਲ ਢੱਕਿਆ ਉੱਤਰ ਪ੍ਰਦੇਸ਼, 15 ਵਿਅਕਤੀਆਂ ਦੀ ਮੌਤ

ਲਖਨਊ, 8 ਦਸੰਬਰ (ਸ.ਬ.) ਧੁੰਦ ਅਤੇ ਕੜਾਕੇ ਦੀ ਠੰਢ ਸੂਬੇ ਦੇ ਲੋਕਾਂ ਤੇ ਕਹਿਰ ਢਾਹ ਰਹੀ ਹੈ| ਬੀਤੀ ਸ਼ਾਮ ਤੋਂ ਹੀ ਛਾਈ ਧੁੰਦ ਦੀ ਚਾਦਰ ਸਵੇਰ ਤੱਕ ਸੰਘਣੀ ਹੁੰਦੀ ਚੱਲੀ ਗਈ| ਧੁੰਦ ਦੇ ਨਾਲ-ਨਾਲ ਸੁੱਕੀ ਠੰਢ ਵੀ ਲੋਕਾਂ ਤੇ  ਕਹਿਰ ਢਾਹ ਰਹੀ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ| ਠੰਢ ਨਾਲ ਡਾਂਕਟਰਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ| ਹਾਥਰਸ ਜੰਕਸ਼ਨ ਤੇ ਸਿਗਨਲ ਨਾ ਦਿਖਣ ਕਾਰਨ ਮਹਾਨੰਦਾ ਅਤੇ ਵਿਕਰਮਸ਼ਿਲਾ ਐਕਸਪ੍ਰੈਸ ਇੱਕ-ਦੂਜੇ ਨਾਲ ਟਕਰਾਉਣ ਤੋਂ ਬੇਹੱਦ ਮੁਸ਼ਕਿਲ ਨਾਲ ਬਚੀਆਂ| ਸਵੇਰੇ ਵੀ ਧੁੰਦ ਕਾਰਨ ਰਾਜਧਾਨੀ ਅਤੇ ਨੇੜੇ ਦੇ ਜਿਲ੍ਹਿਆਂ ਵਿਚ ਆਵਾਜਾਈ ਕਾਫੀ ਪ੍ਰਭਾਵਿਤ ਰਹੀ| ਅਮੇਠੀ ਵਿੱਚ ਠੰਢ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਇੱਥੇ ਠੰਢ ਨਾਲ ਇਹ ਦੂਜੀ ਮੌਤ ਹੈ| ਸੀਤਾਪੁਰ ਅਤੇ ਫੈਜ਼ਾਬਾਦ ਅਤੇ ਸੁਲਤਾਨਪੁਰ ਵਿਚ ਹਲਕੀ ਧੁੰਦ ਨਾਲ ਦਿਨ ਦੀ ਸ਼ੁਰੂਆਤ ਹੋਈ| ਮੱਧ ਯੂ.ਪੀ ਦੇ ਲਗਭਗ ਸਾਰੇ ਜਿਲਿਆਂ ਵਿਚ ਧੁੰਦ ਅਤੇ ਸ਼ੀਤ ਲਹਿਰ ਨਾਲ ਜਨ-ਜੀਵਨ ਬੇਹੱਦ ਬੇਹਾਲ ਰਿਹਾ| ਬੁੰਦੇਲਖੰਡ ਦਾ ਬਾਂਦਾ, ਹੋਬਾ, ਚੱਤਰਕੂਟ, ਹਮੀਰਪੁਰ ਅਤੇ ਉਰਈ ਵਿਚ ਸਵੇਰੇ 11 ਵਜੇ ਤੱਕ ਧੁੰਦ ਦਾ ਕਹਿਰ ਰਿਹਾ| ਪ੍ਰਸ਼ਾਸਣ ਨੇ ਸਵੇਰੇ 10 ਵਜੇ ਤੋਂ ਪਹਿਲਾਂ ਕੋਈ ਵੀ ਸਕੂਲ ਨਾ ਖੋਲਣ ਦੇ ਨਿਰਦੇਸ਼ ਦਿੱਤੇ ਹਨ| ਗੌਂਡਾ, ਰਾਏਬਰੇਲੀ, ਬਲਰਾਮਪੁਰ ਵਿਚ ਵੀ ਸੰਘਣੀ ਧੁੰਦ ਛਾਈ ਰਹੀ|
ਜਿੱਥੇ ਇਕ ਪਾਸੇ ਧੁੰਦ ਅਤੇ ਸੁੱਕੀ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਦੂਜੇ ਪਾਸੇ ਇਹ ਠੰਢ ਦਿਲ ਦੇ ਰੋਗੀਆਂ ਲਈ ਵੀ ਕਾਫੀ ਜਾਨਲੇਵਾ ਸਿੱਧ ਹੋ ਰਹੀ ਹੈ|

Leave a Reply

Your email address will not be published. Required fields are marked *