ਸ਼ੀਨਾ ਬੋਰਾ ਹੱਤਿਆਕਾਂਡ ਮਾਮਲਾ ਅਮੀਰ ਲੋਕਾਂ ਨੇ ਦਬਾਈ ਰਖਿਆ: ਰਾਕੇਸ਼ ਮਾਰੀਆ

ਮੁੰਬਈ, 31 ਜਨਵਰੀ (ਸ.ਬ.) ਸ਼ੀਨਾ ਬੋਰਾ ਹੱਤਿਆਕਾਂਡ ਵਿੱਚ ਅੱਜ ਇਕ ਮੋੜ ਸਾਹਮਣੇ ਆਇਆ ਹੈ| ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਅਤੇ ਵਰਤਮਾਨ ਵਿੱਚ ਹੋਮ ਗਾਰਡ ਦੇ ਡੀ.ਜੀ. ਰਾਕੇਸ਼ ਮਾਰੀਆ ਨੇ ਕੇਸ ਨੂੰ ਲੈ ਕੇ ਇਕ ਸਨਸਨੀਖੇਜ ਖੁਲਾਸਾ ਕੀਤਾ ਹੈ| ਮਾਰੀਆ ਦਾ ਕਹਿਣਾ ਹੈ ਕਿ ‘ਪ੍ਰਭਾਵੀ ਅਤੇ ਧਨੀ ਲੋਕਾਂ ਨੇ ਇਸ ਮਾਮਲੇ ਨੂੰ ਤਿੰਨ ਸਾਲ ਤੱਕ ਦਬਾਅ ਕੇ ਰੱਖਿਆ| ”ਸ਼ੀਨਾ ਬੋਰਾ ਹੱਤਿਆਕਾਂਡ ਵਿੱਚ ਉਸ ਦੀ ਮਾਂ ਇੰਦਰਾਣੀ ਮੁਖਰਜੀ ਅਤੇ ਮੀਡੀਆ ਮਸ਼ਹੂਰ ਪੀਟਰ ਮੁਖਰਜੀ ਨੂੰ ਮੁੱਖ ਦੋਸ਼ੀ ਠਹਿਰਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਈ.ਪੀ.ਐਸ. ਰਾਕੇਸ਼ ਮਾਰੀਆ ਨੇ ਉਪਰੋਕਤ ਗੱਲਾਂ ਕਹੀਆਂ| ਵਰਤਮਾਨ ਵਿੱਚ ਹੋਮ ਗਾਰਡ ਦੇ ਡੀ.ਜੀ. ਮਾਰੀਆ ਦਾ ਕਹਿਣਾ ਸੀ ਕਿ,”ਪ੍ਰਭਾਵੀ ਅਤੇ ਧਨੀ ਲੋਕਾਂ ਨੇ ਇਸ ਮਾਮਲੇ ਨੂੰ ਤਿੰਨ ਸਾਲ ਤੱਕ ਦਬਾ ਕੇ ਰੱਖਿਆ|’ ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਲੋਕਾਂ ਦਾ ਨਾਂ ਜਨਤਕ ਕਰਨ ਤੋਂ ਮਨ੍ਹਾਂ ਕਰ ਦਿੱਤਾ|

Leave a Reply

Your email address will not be published. Required fields are marked *