ਸ਼ੂਗਰ ਮੁਕਤੀ ਕੈਂਪ 28 ਜਨਵਰੀ ਤੋਂ

ਐਸ ਏ ਐਸ ਨਗਰ, 25 ਜਨਵਰੀ (ਸ.ਬ.) 2 ਦਿਨਾਂ ਸ਼ੂਗਰ ਕੈਂਪ ਦਾ ਆਯੋਜਨ ਬ੍ਰਹਮਾਕੁਮਾਰੀਜ਼ ਸੰਸਥਾ ਵੱਲੋਂ ਸੁੱਖ-ਸ਼ਾਂਤੀ ਭਵਨ ਫੇਜ 7 ਵਿਖੇ 28 ਅਤੇ 29 ਜਨਵਰੀ ਨੂੰ ਕੀਤਾ ਜਾਵੇਗਾ| ਕੈਂਪ ਦਾ ਸਮਾਂ 28 ਜਨਵਰੀ ਨੂੰ ਸ਼ਾਮ 4 ਤੋਂ 7 ਅਤੇ 29 ਜਨਵਰੀ ਨੂੰ ਸਵੇਰੇ 9 ਤੋਂ 12 ਅਤੇ ਸ਼ਾਮ 4 ਤੋਂ 7 ਹੋਵੇਗਾ| ਕੈਂਪ ਵਿੱਚ ਸ਼ੂਗਰ ਦੇ ਕਾਰਣ, ਅਸਰ ਅਤੇ ਇਸ ਦਾ ਰਾਜਯੋਗ ਮੈਡੀਟੇਸ਼ਨ ਰਾਹੀ ਨਿਵਾਰਣ ਲਈ ਮਾਰਗਦਰਸ਼ਨ ਕੀਤਾ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮਕੁਮਾਰੀ ਪ੍ਰੇਮ ਲਤਾ ਨੇ ਦੱਸਿਆ ਕਿ ਕੈਂਪ  ਦਾ ਉਦਘਾਟਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ: ਰਾਜੇਸ ਸ਼ਰਮਾ, ਫੋਰਟਿਸ ਦੇ ਕਿਡਨੀ ਟਰਾਂਸਪਲਾਂਟ ਸਰਜਨ ਡਾਕਟਰ ਪ੍ਰਿਯਾਦਰਸ਼ੀ ਰੰਜਨ, ਅਤੇ ਨੈਫਰੋਲੋਜਿਸਟ ਡਾਕਟਰ ਅਮਿਤ ਸਰਮਾ,  ਮੈਕਸ ਹਸਪਤਾਲ ਦੇ ਐੰਡੋਕਾਰਾਇਨੋਲੋਜੀ ਡਾਇਰੈਕਟਰ ਡਾਕਟਰ ਸੂਰਿਯਾ ਕਾਂਤ ਮਾਥੁਰ, ਮਾਂਉਟ ਆਬੂ ਗਲੋਬਲ ਹਸਪਤਾਲ ਦੇ ਡਾਇਬੀਟੀਜ ਮਾਹਿਰ  ਡਾਕਟਰ ਸ੍ਰੀੰਮੰਤ ਸਾਹੂ, ਬ੍ਰਹਮਾਕੁਮਾਰੀ ਪ੍ਰੇਮਲਤਾ ਡਾਇਰੈਕਟਰ ਰਾਜਯੋਗ ਕੇਂਦਰ ਮੁਹਾਲੀ-ਰੋਪੜ ਖੇਤਰ ਅਤੇ ਬ੍ਰਹਮਾਕੁਮਾਰੀ ਰਮਾ ਸਹਿ ਨਿਰਦੇਸ਼ਿਕਾ ਬ੍ਰਹਮਾਕੁਮਾਰੀਜ਼ ਮੁਹਾਲੀ-ਰੋਪੜ ਖੇਤਰ ਕਰਨਗੇ|
ਉਹਨਾਂ ਦੱਸਿਆ ਕਿ ਕੈਂਪ ਦੇ ਮੁੱਖ ਬੁਲਾਰਾ ਡਾਕਟਰ ਸ੍ਰੀ ਮੰਤ ਸਾਹੂ              ਹੋਣਗੇ| ਕੈਂਪ ਵਿੱਚ 15 ਸਾਲ ਤੋਂ ਉਪਰ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ|

Leave a Reply

Your email address will not be published. Required fields are marked *