ਸ਼ੂਟਿੰਗ ਦੇ ਖੇਤਰ ਵਿੱਚ ਕ੍ਰਿਸ਼ ਕਮਲ ਸਿੰਘ ਨੇ ਮੱਲਾਂ ਮਾਰੀਆਂ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਦੇ ਵਿਦਿਆਰਥੀ 16 ਸਾਲਾ ਕ੍ਰਿਸ਼ ਕਮਲ ਸਿੰਘ ਨੇ ਸ਼ੂਟਿੰਗ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ| ਇਸ ਸਬੰਧੀ ਜਾਣਕਾਰੀ ਦਿਦਿਆਂ ਕ੍ਰਿਸ਼ ਦੇ ਪਿਤਾ ਸ੍ਰ. ਚਰਨਕੰਵਲ ਸਿੰਘ ਅਤੇ ਅੰਕਲ ਸ੍ਰੀ ਬਲਜੀਤ ਸਿੰਘ ਬਲੈਕ ਸਟੋਨ ਨੇ ਦਸਿਆ ਕਿ ਉਸਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਤ੍ਰਿਵੰਦਰਮ ਵਿੱਚ ਹਿੱਸਾ ਲੈ ਕੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ| ਇਸ ਤੋਂ ਪਹਿਲਾਂ ਕ੍ਰਿਸ਼ ਚੰਡੀਗੜ੍ਹ ਸਟੇਟ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿਤ ਚੁੱਕਿਆ ਹੈ| ਇਸ ਤੋਂ ਇਲਾਵਾ ਉਹ ਮੁਹਾਲੀ ਵਿੱਚ ਉਸਦਾ ਪਹਿਲਾ ਸਥਾਨ ਹੈ|
ਉਹਨਾਂ ਦੱਸਿਆ ਕਿ ਕ੍ਰਿਸ਼ ਹਰ ਦਿਨ 6 ਤੋਂ 8 ਘੰਟੇ ਪ੍ਰੈਕਟਿਸ ਕਰਦਾ ਹੈ ਅਤੇ ਉਹ ਸੈਕਟਰ 70 ਦੇ ਸ਼ਾਲਵੋ ਸ਼ੂਟਰ ਕਲੱਬ ਵਿਖੇ ਕੋਚ ਮਿ. ਮੁਕਲ ਤੋਂ ਟ੍ਰੈਨਿੰਗ ਲੈ ਰਿਹਾ ਹੈ|

Leave a Reply

Your email address will not be published. Required fields are marked *