ਸ਼ੂਟਿੰਗ ਦੌਰਾਨ ਜ਼ਖਮੀ ਹੋਈ ਕੰਗਣਾ, 15 ਟਾਂਕੇ ਲੱਗੇ

ਨਵੀਂ ਦਿੱਲੀ, 20 ਜੁਲਾਈ (ਸ.ਬ.) ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਆਪਣੀ ਫ਼ਿਲਮ ‘ਮਣੀਕਰਣਿਕਾ- ਦਿ ਕਵੀਨ ਆਫ ਝਾਂਸੀ’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ| ਸੂਤਰਾਂ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ਵਿੱਚ ਚੱਲ ਰਹੀ ਸੀ| ਤਲਵਾਰਬਾਜ਼ੀ ਦਾ ਸੀਨ ਫ਼ਿਲਮਾਇਆ ਜਾ ਰਿਹਾ ਸੀ| ਇਸੇ ਦੌਰਾਨ ਤਲਵਾਰ ਕੰਗਣਾ ਦੇ ਮੱਥੇ ਤੇ ਆ ਲੱਗੀ ਤੇ ਉਹ ਜ਼ਖਮੀ ਹੋ ਗਈ|
ਕੰਗਣਾ ਨੂੰ ਜਲਦ ਨੇੜੇ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ| ਕੰਗਣਾ ਦੇ ਸਿਰ ਤੇ 15 ਟਾਂਕੇ ਲੱਗੇ ਹਨ| ਉਸ ਨੂੰ ਕੁਝ ਦਿਨਾਂ ਲਈ ਹਸਪਤਾਲ ਵਿੱਚ ਰੱਖਿਆ ਜਾਵੇਗਾ| ਸੂਤਰਾਂ ਦੀ ਮੰਨੀਏ ਤਾਂ ਕੰਗਣਾ ਇਸ ਨਿਸ਼ਾਨ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਕਰੇਗੀ| ਕੰਗਣਾ ਦਾ ਕਹਿਣਾ ਹੈ ਕਿ ਝਾਂਸੀ ਦੀ ਰਾਣੀ ਯੋਧਾ ਸੀ ਅਤੇ ਇਸ ਲਈ ਉਹ ਫਿਲਮ ਵਿੱਚ ਨਿਸ਼ਾਨ ਨਾਲ ਹੀ ਦਿਖੇਗੀ| ਫਿਲਮ ਦੀ ਸ਼ੂਟਿੰਗ ਹੋਣ ਤੋਂ ਬਾਅਦ ਉਸ ਨੂੰ ਪਲਾਸਟਿਕ ਸਰਜਰੀ ਵੀ ਕਰਵਾਉਣੀ ਪਵੇਗੀ| ਫਿਲਮ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ|

Leave a Reply

Your email address will not be published. Required fields are marked *