ਸ਼ੇਅਰ ਬਾਜਾਰ ਵਿੱਚ ਵੱਡੀ ਗਿਰਾਵਟ, ਸੇਂਸੇਕਸ 500 ਅੰਕ ਡਿਗਿਆ

ਮੁੰਬਈ, 11 ਸਤੰਬਰ (ਸ.ਬ.) ਭਾਰਤੀ ਰੁਪਏ ਵਿੱਚ ਰਿਕਾਰਡ ਗਿਰਾਵਟ ਅਤੇ ਵਪਾਰ ਮੋਰਚੇ ਉਪਰ ਅਮਰੀਕਾ ਅਤੇ ਚੀਨ ਦੇ ਵਿਚਾਲੇ ਤਨਾਓ ਦੇ ਵਧਣ ਦੀਆਂ ਅਫਵਾਹਾਂ ਦੇ ਵਿਚਾਲੇ ਕਮਜੋਰ ਵਿੱਤੀ ਰੁਖ ਨਾਲ ਬਾਜਾਰ ਲਗਾਤਾਰ ਦੂਜੇ ਦਿਨ ਵੀ ਮੂਧੇ ਮੂੰਹ ਡਿਗ ਪਿਆ| ਅੱਜ ਦੁਪਹਿਰ ਬਾਅਦ ਸੇਂਸੇਕਸ 500 ਤੋਂ ਜਿਆਦਾ ਅੰਕ ਟੁਟਿਆ ਜਦੋਂ ਕਿ ਨਿਫਟੀ ਵਿੱਚ ਵੀ ਵੱਡੀ ਗਿਰਾਵਟ ਆਈ| ਸੇਂਸੇਂਕਸ 509.04 ਅੰਕ ਡਿੱਗ ਕੇ 37,413.13 ਅਤੇ ਨਿਫਟੀ 150 ਅੰਕ ਫਿਸਲ ਕੇ 11,287.50 ਉਪਰ ਬੰਦ ਹੋਇਆ| ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਹੁਣ ਸਭ ਤੋਂ ਹੇਠਲੇ ਪੱਧਰ 72.69 ਉਪਰ ਪਹੁੰਚ ਗਿਆ| ਦੋ ਦਿਨਾਂ ਵਿੱਚ ਸੇਂਸੇਂਕਸ ਕਰੀਬ ਇਕ ਹਜਾਰ ਅੰਕ ਹੇਠਾਂ ਆ ਗਿਆ ਹੈ|
ਮੁੰਬਈ ਸ਼ੇਅਰ ਬਾਜਾਰ ਦਾ 30 ਸ਼ੇਅਰਾਂ ਉਪਰ ਆਧਾਰਿਤ ਸੇਂਸੇਂਕਸ ਸਵੇਰੇ 89.45 ਅੰਕਾਂ ਦੀ ਤੇਜੀ ਨਾਲ 38 ਹਜਾਰ ਦੇ ਪਾਰ ਅਤੇ ਨਿਫਟੀ 30 ਅੰਕ ਉਪਰ 11, 468 ਉਪਰ ਖੁਲਿਆ ਪਰ ਕੁਝ ਸਮੇਂ ਬਾਅਦ ਹੀ ਬਾਜਾਰ ਹੇਠਾਂ ਦੇ ਵੱਲ ਚਲਾ ਗਿਆ|

Leave a Reply

Your email address will not be published. Required fields are marked *