ਸ਼ੇਖ ਹਸੀਨਾ ਦੇ ਜਹਾਜ਼ ਵਿੱਚ ਗੜਬੜੀ ਕਾਰਨ 7 ਇੰਜੀਨੀਅਰ ਗ੍ਰਿਫਤਾਰ

ਢਾਕਾ, 23 ਦਸੰਬਰ (ਸ.ਬ.) ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਜਾ ਰਹੇ ਰਾਸ਼ਟਰੀ ਜਹਾਜ਼  ਵਿੱਚ ਗੜਬੜੀ ਹੋਣ ਕਾਰਨ ਸੰਕਟਕਾਲੀਨ ਸਥਿਤੀ ਵਿੱਚ ਉਤਾਰਨਾ ਪਿਆ| ਇਹ ਰਾਸਟਰੀ ਜਹਾਜ਼  ਚਾਲਕ ਕੰਪਨੀ ”ਵਿਮਾਨ ਬੰਗਲਾਦੇਸ਼ ਏਅਰਲਾਈਨ” ਦਾ  ਜਹਾਜ਼ ਸੀ| ਇਸ ਸੰਬੰਧ ਵਿੱਚ ਮੈਟਰੋਪੋਲੀਟਨ ਪੁਲੀਸ ਦੀ ਇਕਾਈ ਨੇ 7 ਇੰਜੀਨੀਅਰਾਂ ਨੂੰ ਗ੍ਰਿਫਤਾਰ ਕੀਤਾ|
ਪੁਲੀਸ ਦੇ ਇਕ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ”ਢਾਕਾ ਮੈਟਰੋਪੋਲੀਟਨ ਪੁਲੀਸ ਦੀ ਅੱਤਵਾਦ ਵਿਰੋਧੀ ਅਤੇ ਅਸਥਾਈ ਅਪਰਾਧ (ਸੀ. ਟੀ. ਟੀ. ਸੀ) ਦੀ ਇਕਾਈ ਨੇ ਬੀਤੀ ਰਾਤ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ| ਢਾਕਾ ਮੈਟਰੋਪੋਲੀਟਨ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਯੂਸਫ ਅਲੀ ਨੇ ਦੱਸਿਆ ਕਿ ਸਾਰੇ ਸ਼ੱਕੀ ਇੰਜੀਨੀਅਰਿੰਗ ਬਰਾਂਚ ਨਾਲ ਸੰਬੰਧਤ ਸਨ ਅਤੇ ਇਨ੍ਹਾਂ ਵਿਚਂੋ ਦੋ ਜਹਾਜ਼ ਦੇ ਮੁੱਖ ਇੰਜੀਨੀਅਰ ਅਤੇ ਇਕ ਪ੍ਰਧਾਨ ਇੰਜੀਨੀਅਰ ਵੀ ਸ਼ਾਮਲ ਸੀ| ਸੀ. ਟੀ. ਟੀ. ਸੀ. ਪ੍ਰਮੁੱਖ ਮੋਨੀਰੁਲ ਇਸਲਾਮ ਨੇ ਕਿਹਾ, ”ਇਸ ਸੰਬੰਧ ਵਿੱਚ ਪੁਲੀਸ ਜਾਂਚ ਕਰ ਰਹੀ ਹੈ ਅਤੇ ਸੀ. ਟੀ. ਟੀ. ਸੀ. ਇਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ| ਅਸੀਂ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸਿਸ਼ ਕਰ ਰਹੇ ਹਾਂ ਕਿ ਇਹ ਗੜਬੜੀ ਉਨ੍ਹਾਂ ਦੀ ਸਾਜ਼ਿਸ਼ ਦਾ ਹਿੱਸਾ ਸੀ ਜਾ ਨਹੀਂ”| ਪਿਛਲੇ ਮਹੀਨੇ ਇਸ ਵੀ. ਵੀ. ਆਈ. ਪੀ. ਜਹਾਜ਼ ਦੇ ਇੰਜ਼ਣ ਵਿੱਚ ਤਕਨੀਕੀ ਖਰਾਬੀ ਆ ਜਾਣ ਕਾਰਨ ਇਸ ਜਹਾਜ਼ ਨੂੰ ਤੁਰਕਮਿਨੀਸਤਾਨ ਵਿੱਚ ਅਸ਼ਕਾਵਾਦ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਸੰਕਟਕਾਲ ਦੀ ਸਥਿਤੀ ਵਿੱਚ ਉਤਾਰਨਾ ਪਿਆ ਸੀ| ਇਸ ਤੋਂ ਪਹਿਲਾਂ ਏਅਰਲਾਈਨ ਨੇ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ ਵਿੱਚ ਆਪਣੇ 9 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ|

Leave a Reply

Your email address will not be published. Required fields are marked *