ਸ਼ੈਮਰਾਕ ਸਕੂਲ ਵਿਖੇ ਬੇਬੀ ਸ਼ੋਅ ਕਰਵਾਇਆ

ਐਸ ਏ ਐਸ ਨਗਰ, 29 ਦਸੰਬਰ (ਸ.ਬ.) ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵਿਖੇ ਬੇਬੀ ਸੋਅ ਦੌਰਾਨ  ਸ਼ੈਮਰਾਕ ਸਕੂਲ ਸਮੇਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਵੱਖ ਵੱਖ ਸਕੂਲਾਂ ਦੇ ਬੱਚੇ ਸ਼ਾਮਿਲ ਹੋਏ| ਸ਼ੈਮਰਾਕ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਾਂਮਡਰ  (ਰਿਟਾ.) ਐਸ. ਕੇ ਸ਼ਰਮਾ ਨੇ ਦੱਸਿਆ ਕਿ ਇਸ ਬੇਬੀ ਸ਼ੋਅ ਵਿੱਚ 1 ਤੋਂ 4 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲਿਆ ਅਤੇ ਆਧੁਨਿਕ, ਪਰੰਪਰਾਗਤ ਅਤੇ ਵੱਖ ਵੱਖ ਤਰ੍ਹਾਂ ਦੇ ਫ਼ੈਸ਼ਨਦਾਰ ਕੱਪੜਿਆਂ ਦਾ ਰੈਂਪ ਉੱਪਰ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੇ ਡਾਂਸ ਨਾਲ ਆਪਣੇ ਆਤਮ ਵਿਸ਼ਵਾਸ ਦਾ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ| ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਲਈ ਖਿਡੌਣਾ ਰੇਲ ਗੱਡੀ, ਟੈਟੂ  ਮੇਕਿੰਗ, ਮਹਿੰਦੀ ਅਤੇ ਹੋਰ ਕਈ ਤਰ੍ਹਾਂ ਦੇ ਮਨੋਰੰਜਕ ਪ੍ਰੋਗਰਾਮ ਵੀ ਰੱਖੇ ਗਏ| ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਵੱਲੋਂ ਫਾਇਰ ਡਾਂਸ, ਵੈਸਟਰਨ ਡਾਂਸ ਅਤੇ ਹਿੰਦੀ ਦੇ ਹਿੱਟ ਗੀਤਾਂ ਉੱਪਰ ਖ਼ੂਬਸੂਰਤ ਡਾਂਸ ਦਾ ਪ੍ਰਦਰਸ਼ਨ ਕੀਤਾ| ਇਸ ਦੌਰਾਨ 1 ਤੋਂ 4 ਸਾਲ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਫ਼ੈਸ਼ਨ ਸ਼ੋ ਪੂਰਾ ਮੇਲਾ ਲੁੱਟਦਾ ਨਜ਼ਰ  ਆਇਆ|
ਇਸ ਮੌਕੇ ਸ਼ੈਮਰਾਕ ਸਕੂਲ ਦੇ ਡਾਇਰੈਕਟਰ ਏ.ਐਸ.ਬਾਜਵਾ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰ੍ਹਾਂ ਦੇ ਸ਼ੋਅ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ ਹੁੰਦੇ ਹਨ ਅਤੇ ਇਸ ਸ਼ੋਅ ਦਾ ਮੁੱਖ ਮਨੋਰਥ ਵੀ ਬੱਚਿਆਂ ਅੰਦਰ ਬਚਪਨ ਤੋਂ ਹੀ ਆਤਮ-ਵਿਸ਼ਵਾਸ ਜਗਾਉਣਾ ਹੈ ਕਿਉਂਕਿ ਸਟੇਜ ਜਾਂ ਰੈਂਪ ਉੱਪਰ ਪ੍ਰਦਰਸ਼ਨ ਬੱਚਿਆਂ ਨੂੰ ਸੰਭਾਵੀ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਂਸਲਾ ਪ੍ਰਦਾਨ ਕਰਦਾ ਹੈ|

Leave a Reply

Your email address will not be published. Required fields are marked *