ਸ਼ੈਮਰਾਕ ਸਕੂਲ ਵਿੱਚ ਐਂਡਵੈਂਚਰ ਸਪੋਰਟਸ ਕੈਂਪ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 20 ਦਸੰਬਰ (ਸ.ਬ.) ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਬੱਚਿਆਂ ਅੰਦਰ ਨਿਵੇਕਲੀ ਊਰਜਾ ਪ੍ਰਦਾਨ ਕਰਨ ਦੇ ਮੰਤਵ ਨਾਲ ਇਕ ਦਿਨ ਅਤੇ ਰਾਤ ਦੇ ਐਂਡਵੈਂਚਰ ਸਪੋਰਟਸ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਕੈਂਪ ਵਿਚ ਕੈਂਪਿੰਗ ਅਤੇ ਬੋਨ ਫਾਇਰ ਦੇ ਨਾਲ ਨਾਲ ਹਾਟ ਏਅਰ ਬਾਲੂਨ, ਫਲਾਇੰਗ ਫਾਕਸ, ਰੈਪਲਿੰਗ,ਵੈਲੀ ਕਰਾਸਿੰਗ, ਕਮਾਂਡੋ ਨੈੱਟ, ਵਾਲ ਕੰਲੀਬਿੰਗ, ਬਰਮ ਬ੍ਰਿਜ, ਬੰਜੀ ਟ੍ਰੋਪੋਲਿਨ, ਜਾਰਵਿੰਗ ਬਾਲ, ਗੰਨ ਸ਼ੂਟਿੰਗ, ਬਾਲ ਜੰਪਿਗ, ਟਾਇਰ ਸਵਿੰਗ ਸਮੇਤ ਕਈ ਐਡਵੈਂਚਰ ਖੇਡਾਂ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਵਿਦਿਆਰਥੀਆਂ ਨੇ ਹਾਟ ਬੈਲੂਨ ਤੇ 250 ਫੁੱਟ ਤੱਕ ਦੀ ਉਚਾਈ ਤੇ  ਚੜ ਕੇ ਸ਼ਹਿਰ ਨੂੰ ਵੇਖਿਆਂ| ਇਸ ਦੇ ਇਲਾਵਾ ਵੈਲੀ ਕਰਾਸਿੰਗ, ਗੰਨ ਸ਼ੂਟਿੰਗ,  ਵਾਲ ਕਲੀਬਿੰਗ ਸਮੇਤ  ਹੋਰ ਖੇਡਾਂ ਵਿਚ ਹਿੱਸਾ ਲੈਦੇ ਹੋਏ ਵਿਦਿਆਰਥੀ ਰੁਮਾਂਚਿਤ ਨਜ਼ਰ            ਆਏ| ਇਸ ਕੈਂਪ ਵਿਚ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ                 ਲਿਆ|
ਸਕੂਲ ਦੇ ਡਾਇਰੈਕਟਰ                ਐਜੂਕੇਸ਼ਨ ਐਸ ਕੇ ਸ਼ਰਮਾ ਨੇ ਦੱਸਿਆਂ ਕਿ ਇਸ ਤਰਾਂ ਦੇ ਆਯੋਜਨ ਜਿੱਥੇ ਵਿਦਿਆਰਥੀਆਂ ਅੰਦਰ ਡਰ ਨੂੰ ਖ਼ਤਮ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਕਿਸੇ ਵੀ ਕੁਦਰਤੀ ਆਫ਼ਤ ਦਾ ਸਾਹਮਣਾ ਕਰਦੇ ਹੋਏ ਦੂਜਿਆਂ ਦੀ ਵੀ ਮਦਦ ਕਰਨ ਦਾ ਤਰੀਕਾ ਦੱਸਦੇ ਹਨ| ਇਸ ਦੌਰਾਨ ਕਿਸੇ ਵੀ ਤਰਾਂ ਦੀ ਮੈਡੀਕਲ ਸਹਾਇਤਾ ਲਈ ਬਕਾਇਦਾ ਕੈਂਪਸ ਵਿਚ ਇਕ ਅਨੁਭਵੀ ਡਾਕਟਰ ਦੀ ਦੇਖ ਰੇਖ ਵਿਚ ਇਕ ਟੀਮ ਵੀ ਤਾਇਨਾਤ ਕੀਤੀ ਗਈ ਸੀ|

Leave a Reply

Your email address will not be published. Required fields are marked *