ਸ਼ੈਮਰਾਕ ਸਕੂਲ ਵਿੱਚ ਐਵਾਰਡ ਸੈਰਾਮਨੀ ਦਾ ਆਯੋਜਨ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਸਾਲ ਭਰ ਉਪਲਬਧੀਆਂ ਹਾਸਿਲ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਲਈ ਐਵਾਰਡ ਸੈਰਾਮਨੀ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਪੜਾਈ, ਖੇਡਾਂ ਅਤੇ 100 ਫੀਸਦੀ ਹਾਜ਼ਰ ਰਹਿਣ ਵਾਲੇ 94 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ| ਸਕੂਲ ਕੈਂਪਸ ਵਿਚ ਰੱਖੇ ਗਏ| ਇਸ ਸਮਾਗਮ ਵਿੱਚ ਮੈਨਜ਼ਮੈਂਟ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਇਨਾਮ ਤਕਸੀਮ ਕੀਤੇ| ਇਸ ਦੌਰਾਨ ਸੈਸ਼ਨ 2016-17 ਵਿਚ 51 ਵਿਦਿਆਰਥੀਆਂ ਨੂੰ 100Üਫੀਸਦੀ ਹਾਜ਼ਰ ਰਹਿਣ ਅਤੇ 43 ਵਿਦਿਆਰਥੀਆਂ ਨੂੰ ਐਵਾਰਡ ਆਫ਼ ਐਕਸੀਲੈਂਸ ਦੇ ਖ਼ਿਤਾਬ ਨਾਲ ਨਿਵਾਜਦੇ ਹੋਏ ਉਨ੍ਹਾਂ ਨੂੰ ਟਰਾਫ਼ੀਆਂ ਅਤੇ ਸੈਟੀਫੀਕੇਟ ਦਿਤੇ ਗਏ|

Leave a Reply

Your email address will not be published. Required fields are marked *